India-Canada Row: ਕੈਨੇਡਾ ਦੇ ਡਿਪਟੀ ਆਰਮੀ ਚੀਫ਼ ਮੇਜਰ ਜਨਰਲ ਪੀਟਰ ਸਕਾਟ ਇੱਕ ਪ੍ਰੈਸ ਕਾਨਫ਼ੰਰਸ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਹੋਏ ਹਨ। ਇਸ ਦੌਰਾਨ ਏਬੀਪੀ ਨਿਊਜ਼ ਵੱਲੋਂ ਉਨ੍ਹਾਂ ਤੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਸਵਾਲ ਪੁੱਛੇ ਗਏ ਹਨ। ਇਸ ਉੱਤੇ ਜਨਰਲ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਭਾਰਤ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਫਿਲਹਾਲ ਦੋਵੇਂ ਦੇਸ਼ ਗੱਲ ਕਰ ਰਹੇ ਹਨ ਤੇ ਮੈਂ ਰਿਸ਼ਤੇ ਬਿਹਤਰ ਬਣਾਉਣ ਆਇਆ ਹਾਂ।


ਦਰਅਸਲ, ਨਵੀਂ ਦਿੱਲੀ ਵਿੱਚ ਇੰਡੋ ਪੈਸੀਫਿਕ ਆਰਮੀ ਚੀਫ਼ ਕਾਨਫ਼ਰੰਸ (IPACC) ਦਾ ਆਯੋਜਨ ਹੋ ਰਿਹਾ ਹੈ। ਇਸ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਆਏ 30 ਤੋਂ ਜ਼ਿਆਦਾ ਦੇਸ਼ਾਂ ਦੇ ਫ਼ੌਜ ਅਧਿਕਾਰੀ ਭਾਰਤ ਪਹੁੰਚੇ ਹਨ। ਇਸ ਵਿੱਚ ਸ਼ਾਮਲ ਹੋਣ ਕੈਨੇਡਾ ਦੇ ਡਿਪਟੀ ਚੀਫ਼ ਆਰਮੀ ਪੀਟਰ ਸਕਾਟ ਪਹੁੰਚੇ। ਭਲੇ ਹੀ ਇਸ ਕਾਨਫ਼ਰੰਸ ਵਿੱਚ ਹਿੰਦ ਪ੍ਰਸ਼ਾਂਤ ਵਿੱਚ ਚੀਨ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਖ਼ਾਲਿਸਤਾਨੀ ਸਮਰਥਕ ਨਿੱਝਰ ਦੀ ਵਜ੍ਹਾ ਨਾਲ ਸਭ ਦੀ ਨਜ਼ਰ ਭਾਰਤੀ ਫ਼ੌਜ ਮੁਖੀ ਜਨਰਲ ਪਾਂਡੇ ਤੇ ਕੈਨੇਡੀਅਨ ਡਿਪਟੀ ਆਰਮੀ ਚੀਫ਼ ਉੱਤੇ ਰਹੀ।


ਭਾਰਤ ਜਾਂਚ ਵਿੱਚ ਕਰੇ ਸਹਿਯੋਗ


ਏਬੀਪੀ ਨਿਊਜ਼ ਨਾਲ ਖ਼ਾਸ ਗੱਲਬਾਤ ਕਰਦਿਆਂ ਜਦੋਂ ਕੈਨੇਡਾ ਦੇ ਜਨਰਲ ਤੋਂ ਪੁੱਛਿਆ ਗਿਆ ਕਿ ਇਸ ਤਣਾਅ ਵਿੱਚ ਤੁਸੀਂ ਕਾਨਫ਼ਰੰਸ  ਨੂੰ ਕਿਵੇਂ ਦੇਖਦੇ ਹੋ ? ਇਸ ਉੱਤੇ ਉਨ੍ਹਾਂ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸੰਸਦ ਵਿੱਚ ਦਿੱਤੇ ਗਏ ਬਿਆਨ ਤੋਂ ਮੈਂ ਜਾਣੂ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਾਂਚ ਵਿੱਚ ਸਹਿਯੋਗ ਕਰੇ ਪਰ ਮੈਂ ਇੱਥੇ ਇੰਡੋ ਪੈਸੀਫਿਕ ਖੇਤਰ ਦੇ ਦੇਸ਼ਾਂ ਵਿਚਾਲੇ ਵਧੀਆ ਰਿਸ਼ਤਿਆਂ ਲਈ ਆਇਆਂ ਹਾਂ।
ਇਹ ਦੋਵਾਂ ਦੇਸ਼ਾਂ ਦੀ ਫ਼ੌਜ ਦੇ ਵਿਚਾਲੇ ਦਾ ਮਾਮਲਾ ਨਹੀਂ।


ਕੈਨੇਡੀਅਨ ਡਿਪਟੀ ਆਰਮੀ ਚੀਫ਼ ਤੋਂ ਪੁੱਛਿਆ ਗਿਆ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ ਜੋ ਹਲਾਤ ਬਣੇ ਹਨ ਉਨ੍ਹਾਂ ਦਾ ਰਿਸ਼ਤਿਆਂ ਵਿੱਚ ਅਸਰ ਨਹੀਂ ਪਵੇਗਾ ? ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੇਤਾ ਇਸ ਵਿਵਾਦ ਉੱਤੇ ਗੱਲ ਕਰ ਰਹੇ ਹਨ। ਮੈਂ ਚੰਗੇ ਰਿਸ਼ਤੇ ਬਣਾਉਣ ਲਈ ਆਇਆ ਹਾਂ। ਬੀਤੇ ਦਿਨ ਭਾਰਤ ਦੇ ਫ਼ੌਜ ਮੁਖੀ ਨਾਲ ਗੱਲਬਾਤ ਦੌਰਾਨ ਮੈਂ ਇਹ ਰਾਇ ਰੱਖੀ ਹੈ। ਇਹ ਦੋਵਾਂ ਦੇਸ਼ਾਂ ਦੀ ਫ਼ੌਜ ਵਿਚਾਲੇ ਦਾ ਮਾਮਲਾ ਨਹੀਂ ਹੈ। ਅਸੀਂ ਉਨ੍ਹਾਂ ਮੌਕਿਆਂ ਨੂੰ ਦੇਖ ਰਹੇ ਹਾਂ ਕਿ ਭਾਰਤ ਤੇ ਕੈਨੇਡਾ ਦੀ ਫ਼ੌਜ ਮਿਲਕੇ ਕੰਮ ਕਰੇ।


ਦੋਵਾਂ ਦੇਸ਼ਾਂ ਦੇ ਲੀਡਰ ਮਿਲ ਕੇ ਸੁਲਝਾਉਣਗੇ ਵਿਵਾਦ


ਜਦੋਂ ਮੇਜਰ ਜਨਰਲ ਪੀਟਰ ਸਕਾਟ ਤੋਂ ਸਵਾਲ ਪੁੱਛਿਆ ਗਿਆ ਕਿ ਭਾਰਤ ਫ਼ੌਜ ਮੁਖੀ ਨਾਲ ਨਿੱਝਰ ਦੇ ਮੁੱਦੇ ਉੱਤੇ ਕੀ ਗੱਲ ਹੋਈ ? ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਮੁਖੀ ਜਰਨਲ ਮਨੋਜ ਪਾਂਡੇ ਨਾਲ ਇਸ ਮੁੱਦੇ ਉੱਤੇ ਗੱਲਬਾਤ ਹੋਈ ਹੈ। ਅਸੀਂ ਇਸ ਗੱਲ ਉੱਤੇ ਸਹਿਮਤ ਹੋਏ ਹਾਂ ਕਿ ਮੌਜੂਦਾ ਵਿਵਾਦ ਦੋਵਾਂ ਦੇਸ਼ਾਂ ਦੇ ਆਗੂ ਹੀ ਮਿਲ ਕੇ ਸੁਲਝਾਉਣਗੇ। ਫ਼ੌਜ ਸਿਰਫ਼ ਆਪਸੀ ਸਹਿਯੋਗ ਵਧਾਉਣ ਦੀ ਗੱਲਬਾਤ ਕਰ ਰਹੀ ਹੈ