ਨਿਊਯਾਰਕ: ਦੁਨੀਆ ‘ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ 10 ਮੁੱਖ ਕਾਰਜਕਾਰੀਆਂ (ਸੀਈਓ) ਦੀ ਲਿਸਟ ਜਾਰੀ ਹੋਈ ਹੈ। ਇਸ ਲਿਸਟ ‘ਚ ਤਿੰਨ ਭਾਰਤੀ ਮੂਲ ਦੇ ਵਿਅਕਤੀਆਂ ਨੇ ਵੀ ਬਾਜ਼ੀ ਮਾਰੀ ਹੈ। ਹਾਰਵਰਡ ਬਿਜਨਸ ਰਿਵੀਊ (ਐਚਬੀਆਰ) ਨੇ ਦੁਨੀਆ ਦੇ 10 ਸਭ ਤੋਂ ਚੰਗੇ ਪ੍ਰਦਰਸ਼ਨ ਕਰਨ ਵਾਲੇ ਸੀਈਓ ਦੀ 2019 ਦੀ ਲਿਸਟ ਤਿਆਰ ਕੀਤੀ ਹੈ। ਇਸ ਲਿਸਟ ‘ਚ ਭਾਰਤੀ ਮੂਲ ਦੇ ਤਿੰਨ ਸੀਈਓ ਸ਼ਾਤਨੁ ਨਾਰਾਇਣ, ਅਜੈ ਬੰਗਾ ਅਤੇ ਸੱਤਿਆ ਨਾਡੇਲਾ ਸ਼ਾਮਲ ਹਨ।


ਅਮਰੀਕਾ ਦੇ ਤਕਨੀਕੀ ਕੰਪਨੀ ਐਨਵੀਡੀਆ ਦੇ ਸੀਈਓ ਜਾਨਸੇਨ ਹੁਵਾਂਗ ਸੂਚੀ ‘ਚ ਪਹਿਲੇ ਨੰਬਰ ‘ਤੇ ਹਨ। ਅੇਡੋਬ ਦੇ ਨਾਰਾਇਨ ਨੂੰ ਲਿਸਟ ‘ਚ ਛੇਵਾਂ ੳਤੇ ਬੰਗਾ ਨੂੰ ਸੱਤਵਾਂ ਸਥਾਨ ਮਿਿਲਆ ਹੈ। ਮਾਈਕਰੋਸਾਫਟ ਦੇ ਮੁਖੀ ਨਾਡੇਲਾ ਲਿਸਟ ‘ਚ ਨੌਵੇਂ ਸਥਾਨ ‘ਤੇ ਹਨ। ਇਸ ਲਿਸਟ ‘ਚ ਭਾਰਤ ‘ਚ ਜਨਮੇ ਡੀਬੀਐਸ ਦੇ ਸੀਈਓ ਪੀਯੂਸ਼ ਗੁਪਤਾ 89ਵੇਂ ਸਥਾਨ ‘ਤੇ ਹਨ। ਐਪਲ ਦੇ ਟਿਮ ਕੁਕ ਲਿਸਟ ‘ਚ 62ਵੇਂ ਸਥਾਨ ‘ਤੇ ਹਨ।

ਇਸ ਦੇ ਨਾਲ ਹੀ ਅੇਮਜ਼ੌਨ ਦੇ ਸੀਈਓ ਜੇਫ ਬੇਜੌਸ ਇਸ ਸੂਚੀ ‘ਚ 2014 ਤੋਂ ਹਰ ਸਾਲ ਵਿੱਤੀ ਪ੍ਰਦਰਸ਼ ਦੇ ਆਧਾਰ ‘ਤੇ ਟੌਪ ‘ਤੇ ਰਹੇ ਹਨ। ਪਰ ਇਸ ਸਾਲ ਅੇਮਜ਼ੌਨ ਦਾ ਈਐਸਜੀ ਸਕੌਰ ਕਾਫੀ ਘੱਟ ਰਿਹਾ ਹੈ ਅਤੇ ਉਹ ਲਿਸਟ ‘ਚ ਥਾਂ ਬਣਾਉਨ ‘ਚ ਕਾਮਯਾਬ ਨਹੀਂ ਰਹੇ।