ਨਵੀਂ ਦਿੱਲੀ: ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ 24 ਅਕਤੂਬਰ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ। ਬੀਜੇਪੀ ਨੇ ਸੂਬੇ ‘ਚ ਇੱਕ ਵਾਰ ਫੇਰ ਮਨੋਹਰ ਲਾਲ ਖੱਟੜ ‘ਤੇ ਭਰੋਸਾ ਕੀਤਾ ਹੈ। ਉਧਰ, ਕਾਂਗਰਸ ਨੇ ਭੁਪਿੰਦਰ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਨੇ ਹੱਥ ਕਮਾਨ ਦਿੱਤੀ ਹੈ। ਇਸ ਦੌਰਾਨ ਸਭ ਤੋਂ ਵੱਡਾ ਸਵਾਲ ਹੈ ਕਿ ਹਰਿਆਣਾ ਦੀ ਜਨਤਾ ਕਿਸ ਦਾ ਸਾਥ ਦਵੇਗੀ?
ਕੀ ਇਸ ਵਾਰ ਕਾਂਗਰਸ ਸੱਤਾ ‘ਚ ਵਾਪਸੀ ਕਰ ਸਕੇਗੀ ਜਾਂ ਸੂਬੇ ‘ਚ ਮੁੜ ਬੀਜੇਪੀ ਦਾ ਬੋਲਬਾਲਾ ਹੋਵੇਗਾ। ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ 'ਏਬੀਪੀ ਨਿਊਜ਼' ਨੇ ਸੀ-ਵੋਟਰ ਨਾਲ ਓਪੀਨੀਅਨ ਪੋਲ ਕੀਤਾ ਹੈ। ਇਸ ਮੁਤਾਬਕ ਬੀਜੇਪੀ ਨੂੰ ਸ਼ਾਨਦਾਰ ਜਿੱਤ ਹਾਸਲ ਹੋਣ ਵਾਲੀ ਹੈ। ਓਪੀਨੀਅਨ ਪੋਲ ‘ਚ 90 ਸੀਟਾਂ ਵਿੱਚੋਂ ਬੀਜੇਪੀ 83 ਸੀਟਾਂ ‘ਤੇ ਜਿੱਤ ਦਰਜ ਕਰ ਸਕਦੀ ਹੈ। ਕਾਂਗਰਸ ਦੇ ਖਾਤੇ ਸਿਰਫ 3 ਸੀਟਾਂ ਹੀ ਆ ਸਕਦੀਆਂ ਹਨ।
ਕਿਸ ਨੂੰ ਕਿੰਨੇ ਫੀਸਦ ਵੋਟ:- ਬੀਜੇਪੀ 48%, ਕਾਂਗਰਸ 21%, ਹੋਰ 31%
ਹਰਿਆਣਾ ‘ਚ ਵੋਟਰਾਂ ਦੀ ਗਿਣਤੀ 1.82 ਕਰੋੜ ਹੈ। ਸੂਬੇ ਦੀ ਵਿਧਾਨ ਸਭਾ ਦਾ ਕਾਰਜਕਾਲ 2 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।
ਓਪੀਨੀਅਨ ਪੋਲ: ਹਰਿਆਣਾ 'ਚ ਆਉਣਗੇ ਹੈਰਾਨ ਕਰਨ ਵਾਲੇ ਨਤੀਜੇ
ਏਬੀਪੀ ਸਾਂਝਾ
Updated at:
18 Oct 2019 06:06 PM (IST)
ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ 24 ਅਕਤੂਬਰ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ। ਬੀਜੇਪੀ ਨੇ ਸੂਬੇ ‘ਚ ਇੱਕ ਵਾਰ ਫੇਰ ਮਨੋਹਰ ਲਾਲ ਖੱਟੜ ‘ਤੇ ਭਰੋਸਾ ਕੀਤਾ ਹੈ। ਉਧਰ, ਕਾਂਗਰਸ ਨੇ ਭੁਪਿੰਦਰ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਨੇ ਹੱਥ ਕਮਾਨ ਦਿੱਤੀ ਹੈ।
- - - - - - - - - Advertisement - - - - - - - - -