ਚੰਡੀਗੜ੍ਹ: ਹਰਿਆਣਾ ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ‘ਚ ਸ਼ਾਮਲ ਹੋਈ ਹਰਿਆਣਵੀ ਸਿੰਗਰ ਅਤੇ ਡਾਂਸਰ ਸਪਨਾ ਚੌਧਰੀ ਬਾਰ ਵੱਡੀ ਖ਼ਬਰ ਹੈ। ਅਸਲ ‘ਚ ਸਪਨਾ ਚੌਧਰੀ ਨੇ ਸਿਰਸਾ ‘ਚ ਬੀਜੇਪੀ ਦੇ ਵਿਰੋਧੀ ਉਮੀਦਵਾਰ ਅਤੇ ਹਰਿਆਣਾ ਲੋਕਹਿਤ ਪਾਰਟੀ ਦੇ ਨੇਤਾ ਗੋਪਾਲ ਕਾਂਡਾ ਦੇ ਲਈ ਚੋਣ ਪ੍ਰਚਾਰ ਦਾ ਐਲਾਨ ਕੀਤਾ ਹੈ।

ਸਪਨਾ ਦਾ ਇੱਕ ਵੀਡੀਓ ਮੈਸੇਜ ਕਾਫੀ ਵਾਈਰਲ ਹੋ ਰਿਹਾ ਹੈ ਜਿਸ ‘ਚ ਉਹ ਕਹਿ ਰਹੀ ਹੈ ਕਿ ਗੋਪਾਲ ਕਾਂਡਾ ਅਤੇ ਉਸ ਦੇ ਭਰਾ ਦੇ ਲਈ ਪ੍ਰਚਾਰ ਕਰਨ ਸਿਰਸਾ ਆ ਰਹੀ ਹੈ। ਸਪਨਾ ਦੇ ਇਸ ਫੈਸਲੇ ਤੋਂ ਬਾਅਦ ਪਾਰਟੀ ‘ਚ ਹੜਕੰਪ ਮੱਚ ਗਿਆ ਹੈ। ਸਪਨਾ ਦੇ ਸਿਰਸਾ ਸਮਾਗਮ ਦੇ ਐਡ ਦੀ ਤਸਵੀਰਾਂ ਵਾਈਰਲ ਹੋ ਰਹੀਆਂ ਹਨ।



ਜਿੱਥੇ ਇੱਕ ਪਾਸੇ ਖੱਟੜ ਸਰਕਾਰ ਸੂਬੇ ‘ਚ ਜਿੱਤ ਲਈ ਆਪਣੀ ਪੂਰੀ ਜਾਨ ਲੱਗਾ ਰੱਖੀ ਹੈ ਉਥੇ ਹੀ ਸਪਨਾ ਦਾ ਵਿਰੋਧੀ ਧੀਰ ਲਈ ਪ੍ਰਚਾਰ ਕਰਨਾ ਪਾਰਟੀ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ। ਕਿਉਂਕਿ ਸਪਨਾ ਦੀ ਹਰਿਆਣਾ ‘ਚ ਕਾਫੀ ਫੈਨ ਫੋਲੋਇੰਗ ਹੈ। ਸਮਾਗਮ ‘ਚ ਪੰਜਾਬੀ ਅਤੇ ਬਾਲੀਵੁੱਡ ਸਿੰਗਰ ਮੀਕਾ ਸਿੰਘ ਵੀ ਆਉਣਗੇ।