ਔਰੰਗਾਬਾਦ: ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਖ਼ਤਮ ਹੋ ਗਿਆਹੈ। ਇਸ ਤੋਂ ਠੀਕ ਪਹਿਲਾਂ ਆਲ ਇੰਡੀਆ ਮਜਲਿਸ--ਇੱਤੇਹਾਦੁਲ ਮੁਸਲਿਮ (ਏਆਈਐਮਆਈਐਮ) ਦੇ ਚੀਫ ਅਸਦੁਦੀਨ ਓਵੈਸੀ ਦਾ ਇੱਕ ਵਖਰਾ ਰੂਪ ਵੇਖਣ ਨੂੰ ਮਿਲਿਆ ਹੈ। ਅਸਦੁੱਦੀਨ ਓਵੈਸੀ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਓਵੈਸੀ ਰੈਲੀ ਖ਼ਤਮ ਕਰਨ ਤੋਂ ਬਾਅਦ ਮੰਚ ਤੋਂ ਉਤਰਦੇ ਹੋਏ ਇੱਕ ਗਾਣੇ ‘ਤੇ ਠੁਮੇ ਲੱਗਾਉਂਦੇ ਨਜ਼ਰ ਆਏ।


ਅਸਲ ‘ਚ ਓਵੈਸੀ ਦੀ ਕੱਲ੍ਹ ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਚੋਣ ਰੈਲੀ ਸੀ। ਪੈਠਾਨ ਗੇਟ ਇਲਾਕੇ ‘ਚ ਹੋਈ ਰੈਲੀ ਦੇ ਮੰਚ ਤੋਂ ਉਤਰਦੇ ਹੋਏ ਓਵੈਸੀ ਨੱਚਣ ਲੱਗੇ। ਜਿਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਕਾਫੀ ਉਤਸ਼ਾਹਿਤ ਅਤੇ ਜੋਸ਼ ‘ਚ ਸੀ। ਇਸ ਤੋਂ ਪਹਿਲਾਂ ਓਵੈਸੀ ਨੇ ਰੈਲੀ ‘ਚ ਮੋਦੀ ‘ਤੇ ਜੰਮਕੇ ਹਮਲਾ ਕੀਤਾ।

ਓਵੈਸੀ ਨੇ ਕਿਹਾ, “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 1993 ਮੁੰਬਈ ਦੰਗਿਆਂ ‘ਤੇ ਸ਼੍ਰੀਕ੍ਰਿਸ਼ਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹਿਦਾ। ਮੋਦੀ ਨੇ ਮੁੰਬਈ ਧਮਾਕਿਆਂ ਦੇ ਪੀੜਤਾਂ ਨਾਲ ਨਿਆ ਨਹੀਂ ਕੀਤਾ”। ਉਨ੍ਹਾਂ ਨੇ ਇਲਜ਼ਾਮ ਲੱਗਾਇਆ ਕਿ ਪੀਐਮ ਮੋਦੀ ਆਪਣੇ ਚੋਣ ਭਾਸ਼ਣਾਂ ‘ਚ ਇੱਕ ਖਾਸ ਵਰਗ ਨੂੰ ਸੁਨੇਹਾ ਦੇਣ ‘ਚ ਨਾਕਾਮਯਾਬ ਰਹੇ”।


ਮਹਾਰਾਸ਼ਟਰ ‘ਚ 21 ਅਕਤੂਬਰ ਨੂੰ ਚੋਣਾਂ ਹਨ ਅਤੇ 24 ਅਕਤੂਬਰ ਨੂੰ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ।