ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਹੋ ਰਹੀਆਂ ਹਨ। ਜਿਨ੍ਹਾਂ ‘ਤੇ ਨਤੀਜੇ 24 ਅਕਤੂਬਰ ਨੂੰ ਐਲਾਨ ਦਿੱਤੇ ਜਾਣਗੇ। ਅਜਿਹੇ ‘ਚ ਕੁਲ 1168 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣਾਂ ਅਤੇ ਉਨ੍ਹਾਂ ਨਾਲ ਜੁੜੇ ਮੁੱਦਿਆਂ ਦਾ ਅਧਿਐਨ ਰਕਨ ਵਾਲੀ ਸੰਸਥਾ ਨੈਸ਼ਨਲ ਇਲੈਕਸ਼ਨ ਵੌਚ ਨੇ ਇਨ੍ਹਾਂ ਚੋਂ 1138 ਉਮੀਦਵਾਰਾਂ ਵੱਲੋਂ ਉਮੀਦਵਾਰੀ ਦਾਈਰ ਕਰਨ ਦੇ ਹਲਫਨਾਮੇ ਦਾ ਅਧਿਐਨ ਕੀਤਾ ਹੈ। ਜਿਨ੍ਹਾਂ ‘ਚ 117 ਜਾਂ ਕਰੀਬ 10 ਫੀਸਦ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਚੌਂ ਵੀ 70 ਦੇ ਖਿਲਾਫ ਤਾਂ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ।
ਨੈਸ਼ਨਲ ਇਲੈਕਸ਼ਨ ਵੌਚ ਅਤੇ ਐਸੋਸ਼ੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਰਮਸ ਵੱਲੋਂ ਪੇਸ਼ ਕੀਤੀ ਇੱਕ ਰਿਪੋਰਟ ‘ਚ ਰਾਸ਼ਟਰੀ ਪਾਰਟੀਆਂ ਦੇ 273 ਉਮੀਦਵਾਰ, ਸੂਬਾ ਪਧਰੀ ਪਾਰਟੀਆਂ ਦੇ 142 ਉਮੀਦਵਾਰ, ਗੈਰ ਰਜਿਸਟਰਡ ਪਾਰਟੀਆਂ ਦੇ 357 ਅਤੇ 366 ਆਜ਼ਾਦ ਉਮੀਦਵਾਰ ਸ਼ਾਮਲ ਹਨ।
ਹੁਣ ਜਾਣੋ ਕਿਸ ਪਾਰਟੀ ਦੇ ਕਿੰਨੇ ਉਮੀਦਵਾਰਾਂ ਖਿਲਾਫ ਦਰਜ ਹਨ ਅਪਰਾਧਿਕ ਮਾਮਲੇ:
ਵੱਡੀਆਂ ਪਾਰਟੀਆਂ ‘ਚ ਕਾਂਗਰਸ ਦੇ 87 ਚੋਂ 13, ਬੀਐਸਪੀ ਦੇ 86 ਚੋਂ 12, ਜਨਾਇਕ ਜਨਤਾ ਪਾਰਟੀ ਦੇ 10 ਚੋਂ 7, ਇੰਡੀਅਨ ਨੈਸ਼ਨਲ ਲੋਕਦਲ ਦੇ 80 ਚੋਂ 7 ਅਤੇ ਬੀਜੇਪੀ ਦੇ 89 ਚੋਂ 3 ਉਮੀਦਵਾਰਾਂ ਨੇ ੳਾਪਣੇ ਹਲਫਨਾਮੇ ‘ਚ ਆਪਣੇ ਖਿਲਾਫ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿੱਤੀ।
ਉਧਰ ਜਿਨ੍ਹਾਂ ਵੱਡੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਖਿਲਾਫ ਗੰਭੀਰ ਮਾਮਲਿਆਂ ਦੀ ਗੱਲ ਕਹੀ ਹੈ ਉਨ੍ਹਾਂ ‘ਚ ਬੀਐਸਪੀ ਦੇ 9, ਕਾਂਗਰਸ ਦੇ 8, ਜੇਜੇਪੀ ਦੇ 6, ਇਨੇਲੋ ਦੇ 5 ਅਤੇ ਬੀਜੇਪੀ ਦਾ ਇੱਕ ਉਮੀਦਵਾਰ ਸ਼ਾਮਲ ਹੈ। ਇਨ੍ਹਾਂ ‘ਚ ਪੰਜ ਉਮੀਦਵਾਰਾਂ ਖਿਲਾਫ ਮਹਿਲਾਵਾਂ ਖਿਲਾਫ ਅਪਰਾਧ ਦੇ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਦੋ ਖਿਲਾਫ ਤਾਂ ਬਲਾਤਕਾਰ ਦੇ ਕੇਸ ਵੀ ਹਨ।
ਪੰਜ ਉਮੀਦਵਾਰਾਂ ਨੇ ਉਨ੍ਹਾਂ ਖਿਲਾਫ ਕਤਲ ਦੀ ਕੋਸ਼ਿਸ਼, 11 ਉਮੀਦਵਾਰਾਂ ਨੇ ਸਜ਼ਾਯਾਫਤਾ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੀ ਪਾਰਟੀ ‘ਚ ਕਿੰਨੇ ਕਰੋੜਪਤੀ ਉਮੀਦਵਾਰ:
ਇਨ੍ਹਾਂ ਚੋਣਾਂ ‘ਚ ਉੱਤਰੇ 1138 ਉਮੀਦਵਾਰਾਂ ਦੇ ਨਾਮਜਦਗੀ ਪੱਤਰਾਂ ਮੁਤਾਬਕ 481 ਯਾਨੀ ਕਰੀਬ 42 ਫੀਸਦ ਉਮੀਦਵਾਰ ਕਰੋੜਪਤੀ ਹਨ। 2014 ‘ਚ ਹਰਿਆਣਾ ਚੋਣਾਂ ‘ਚ 1343 ਉਮੀਦਵਾਰਾਂ ਚੋਂ 563 ਉਮੀਦਵਾਰ ਕਰੋੜਪਤੀ ਸੀ।
ਇਸ ਰਿਪੋਰਟ ਮੁਤਾਬਕ ਕਾਂਗਰਸ ਦੇ 79 ਉਮੀਦਵਾਰ, ਬੀਜੇਪੀ ਦੇ 79 ਉਮੀਦਵਾਰ, ਜੇਜੇਪੀ ਦੇ 62 ਉਮੀਦਵਾਰ, ਇਨੇਲੋ ਦੇ 50 ਉਮੀਦਵਾਰ ਅਤੇ ਬੀਐਸਪੀ ਦੇ 34 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੀ ਜਾਇਦਾਦ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਐਲਾਨੀ ਗਈ ਹੈ।
ਹਰਿਆਣਾ ਵਿਧਾਨ ਸਭਾ ਚੋਣਾਂ: 117 ਉਮੀਦਵਾਰਾਂ ਖਿਲਾਫ ਦਰਜ ਹਨ ਅਪਰਾਧਿਕ ਮਾਮਲੇ, 400 ਤੋਂ ਜ਼ਿਆਦਾ ਹਨ ਕਰੋੜਪਤੀ, ਜਾਣੋ ਪੂਰੇ ਅੰਕੜੇ
ਏਬੀਪੀ ਸਾਂਝਾ
Updated at:
16 Oct 2019 11:58 AM (IST)
ਹਰਿਆਣਾ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਹੋ ਰਹੀਆਂ ਹਨ। ਜਿਨ੍ਹਾਂ ‘ਤੇ ਨਤੀਜੇ 24 ਅਕਤੂਬਰ ਨੂੰ ਐਲਾਨ ਦਿੱਤੇ ਜਾਣਗੇ। ਅਜਿਹੇ ‘ਚ ਕੁਲ 1168 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।
- - - - - - - - - Advertisement - - - - - - - - -