ਮੁੰਬਈ: ਪੰਜਾਬ ਐਂਡ ਮਹਾਰਾਸ਼ਟਰ ਬੈਂਕ ਚੋਂ ਪੈਸੇ ਕਢਵਾਏ ਜਾਣ ਦੀ ਸੀਮਾ ਤੈਅ ਕੀਤੇ ਜਾਣ ਤੋਂ ਬਾਅਦ ਬੈਂਕ ਦੇ ਹਜ਼ਾਰਾਂ ਖਾਤਾਧਾਰਕ ਸਦਮੇ ‘ਚ ਹਨ। ਹੁਣ ਤਕ ਤਿੰਨ ਖਾਤਾਧਾਰਕਾਂ ਦੀ ਮੌਤ ਹੋ ਚੁੱਕੀ ਹੈ। ਮੰਗਲਵਾਰ ਨੂੰ ਇਸੇ ਸਦਮੇ ‘ਚ ਇੱਕ 39 ਸਾਲਾ ਡਾਕਟਰ ਨੇ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ। ਇੱਕ ਹੋਰ ਬਿਜਨਸਮੈਨ ਸੰਜੇ ਗੁਲਾਟੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇੱਕ ਹੋਰ ਘਟਨਾ ਮੁਲੁੰਡ ‘ਚ ਹੋਈ ਜਿੱਥੇ ਫੱਟੋਮਲ ਪੰਜਾਬੀ ਦੀ ਮੌਤ ਹੋ ਗਈ।


ਅਧਿਕਾਰੀ ਨੇ ਦੱਸਿਆ ਕਿ ਵਰਸੋਵਾ ਦੇ ਮਾਡਲ ਟਾਉਨ ਇਲਾਲੇ ‘ਚ ਆਪਣੇ ਪਿਤਾ ਨਾਲ ਰਹ ਰਹੀ ਡਾਕਟਰ ਨਿਵੇਦਿਤਾ ਬਿਜਲਾਨੀ ਨੇ ਸੋਮਵਾਰ ਨੂੰ ਨੀਂਦ ਦੀਆਂ ਗੋਲੀਆਂ ਖਾ ਲਈਆਂ। ਉਨ੍ਹਾਂ ਕਿਹਾ, “ਮੌਤ ਦੇ ਕਾਰਨਾਂ ਦਾ ਪਤਾ ਲਗਾਉਣਾ ਅਜੇ ਬਾਕੀ ਹੈ। ਉਸ ਦਾ ਬੈਂਕ ‘ਚ ਅਕਾਉਂਟ ਤਾਂ ਸੀ ਪਰ ਕਿ ਇਸਦੀ ਮੌਤ ਦਾ ਸਬੰਧ ਬੈਂਕ ਨਾਲ ਸੀ”।

ਮੁੰਬਈ ਦੇ ਮੁਲੁੰਡ ਕਲੌਨੀ ‘ਚ ਫੱਟੋਮਲ ਪੰਜਾਬੀ ਦੀ ਮੌਤ ਹੋਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੌਤ ਹਾਰਟ ਅਟੈਕ ਨਾਲ ਹੋਈ ਹੈ। ਉਸ ਦੇ ਪੀਐਮਸੀ ਬੈਂਕ ‘ਚ 8-9 ਲੱਖ ਰੁਪਏ ਸੀ। ਬੈਂਕ ਦੇ ਬਾਹਰ ਕੀਤੀ ਗਈ ਹੜਤਾਲ ‘ਚ ਫੱਟੋਮਲ ਵੀ ਸ਼ਾਮਲ ਹੋਇਆ ਸੀ।

ਇਸ ਤੋਂ ਠੀਕ ਪਹਿਲਾਂ ਕੱਲ੍ਹ ਮੁੰਬਈ ਦੇ ਓਸ਼ੀਵਾਰਾ ‘ਚ ਸੰਜੇ ਗੁਲਾਟੀ ਦੀ ਮੌਤ ਹੋਈ ਸੀ। ਮ੍ਰਿਤਕ ਦੇ ਬੈਂਕ ‘ਚ ਕਰੀਬ 90 ਲੱਖ ਰੁਪਏ ਜਮਾਂ ਸੀ। ਇਸ ਤੋਂ ਪਹਿਲਾ ਸੰਜੇ ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਨੌਕਰੀ ਤੋਂ ਵਾਂਝੇ ਸੀ। ਹੁਣ ਇਹ ਸਦਮਾ ਉਹ ਬਰਦਾਸ਼ਤ ਨਹੀ ਕਰ ਸਕੇ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।

ਬੈਂਕ ਦੇ ਬਾਹਰ ਵਿਰੋਧ ਪ੍ਰਦਰਸ਼ ਨੂੰ ਵੇਖਦੇ ਹੋਏ ਰਿਜ਼ਰਵ ਬੈਂਕ ਨੇ ਸੋਮਵਾਰ ਨੂੰ ਪੀਐਮਸੀ ਬੈਂਕ ਦੇ ਗਾਹਕਾਂ ਲਈ ਨਿਕਾਸੀ ਸੀਮਤ 25 ਹਜ਼ਾਰ ਤੋਂ 40,000 ਰੁਪਏ ਕਰ ਦਿੱਤੀ ਹੈ।