Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ 'ਤੇ ਕੋਈ ਸੰਕਟ ਨਹੀਂ ਹੈ ਅਤੇ ਇਹ ਜ਼ੋਰਦਾਰ ਢੰਗ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਮੰਗਲਵਾਰ ਯਾਨੀਕਿ ਬੀਤੇ ਦਿਨੀਂ 7 ਮਈ ਨੂੰ 3 ਆਜ਼ਾਦ ਵਿਧਾਇਕਾਂ ਨੇ ਉਨ੍ਹਾਂ ਦੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ।



ਦਾਦਰੀ ਤੋਂ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ, ਪੁੰਡਰੀ ਤੋਂ ਰਣਧੀਰ ਸਿੰਘ ਗੋਲਨ ਅਤੇ ਨੀਲੋਖੇੜੀ ਤੋਂ ਧਰਮਪਾਲ ਗੋਂਡ ਨੇ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ, ਨਾਲ ਹੀ ਐਲਾਨ ਕੀਤਾ ਕਿ ਉਹ ਕਾਂਗਰਸ ਨੂੰ ਸਮਰਥਨ ਦੇਣਗੇ। ਇਨ੍ਹਾਂ ਵਿਧਾਇਕਾਂ ਦੇ ਫੈਸਲੇ ਕਾਰਨ ਹਰਿਆਣਾ ਵਿਧਾਨ ਸਭਾ ਵਿੱਚ ਸੈਣੀ ਸਰਕਾਰ ਘੱਟ ਗਿਣਤੀ ਵਿੱਚ ਆ ਗਈ।


ਸੀਐਮ ਦਾ ਕਾਂਗਰਸ 'ਤੇ ਹਮਲਾ


ਸਿਰਸਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦਾ ਪ੍ਰਚਾਰ ਕਰਨ ਆਏ ਸੈਣੀ ਨੇ ਕਿਹਾ, ''ਸਾਡੀ ਸਰਕਾਰ ਘੱਟ ਗਿਣਤੀ 'ਚ ਨਹੀਂ ਹੈ। ਦੇਸ਼ ਦੀ ਜਨਤਾ ਦਾ ਭਰੋਸਾ ਕਾਂਗਰਸ 'ਤੇ ਨਹੀਂ ਹੈ।


ਮਨੋਹਰ ਲਾਲ ਖੱਟਰ ਨੇ ਕੀ ਕਿਹਾ?


ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਲੋਕ ਸਭਾ ਸੀਟ ਤੋਂ ਉਮੀਦਵਾਰ ਮਨੋਹਰ ਲਾਲ ਖੱਟਰ ਨੇ ਕਿਹਾ, "ਉਹ ਆਜ਼ਾਦ ਹਨ, ਅਸੀਂ ਕੀ ਕਰ ਸਕਦੇ ਹਾਂ। ਉਨ੍ਹਾਂ (ਕਾਂਗਰਸ) ਨੂੰ ਆਪਣੇ ਹੀ ਲੋਕਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਜਿਸ ਦਿਨ ਹਿਸਾਬ-ਕਿਤਾਬ ਖੁੱਲ੍ਹ ਗਿਆ ਤਾਂ ਉਹ ਦਿਨ ਸਮਝ ਜਾਣਗੇ ਕਿ ਸਾਡੇ ਸੰਪਰਕ ਵਿੱਚ ਕਿੰਨੇ ਹਨ?


ਖੱਟਰ ਨੇ ਕਿਹਾ ਕਿ ਜੇਕਰ ਬੇਭਰੋਸਗੀ ਮਤਾ ਲਿਆਂਦਾ ਗਿਆ ਤਾਂ ਵੀ ਉਹ (ਕਾਂਗਰਸ) ਡਿੱਗੇਗੀ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਅਤੇ ਹੋਰ ਪਾਰਟੀਆਂ ਦੇ ਕਿੰਨੇ ਲੋਕ ਸਾਡੇ ਨਾਲ ਖੜੇ ਹੋਣਗੇ।


90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚ ਮੌਜੂਦਾ ਮੈਂਬਰਾਂ ਦੀ ਗਿਣਤੀ 88 ਹੈ। ਸਰਕਾਰ ਕੋਲ ਬਹੁਮਤ ਤੋਂ ਦੋ ਵਿਧਾਇਕ ਘੱਟ ਹਨ। ਇਸ ਸਮੇਂ ਭਾਜਪਾ ਸਰਕਾਰ ਨੂੰ ਦੋ ਆਜ਼ਾਦ ਵਿਧਾਇਕਾਂ ਦਾ ਸਮਰਥਨ ਹਾਸਲ ਹੈ।


ਤਿੰਨ ਆਜ਼ਾਦ ਵਿਧਾਇਕਾਂ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਹਰਿਆਣਾ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਸੂਬੇ ਵਿਚ ਚੋਣਾਂ ਕਰਵਾਈਆਂ ਜਾਣ। ਜੇਜੇਪੀ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇੱਕ ਮੁੱਖ ਮੰਤਰੀ ਜੋ ਇਹ ਮੰਨਦਾ ਹੈ ਕਿ ਉਹ ਕਮਜ਼ੋਰ ਹੈ, ਨੈਤਿਕ ਆਧਾਰ 'ਤੇ ਰਾਜ ਦੀ ਅਗਵਾਈ ਕਰਨ ਦੇ ਯੋਗ ਨਹੀਂ ਹੈ।