ਚੰਡੀਗੜ੍ਹ: ਬੀਜੇਪੀ-ਜੇਜੇਪੀ ਗੱਠਜੋੜ ਦੀ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਵਿੱਚ ਅਵਿਸ਼ਵਾਸ ਪ੍ਰਸਤਾਵ ‘ਤੇ ਵੋਟਿੰਗ ਜਿੱਤੀ ਹੈ। ਇਸ ਤੋਂ ਬਾਅਦ ਜੇਜੇਪੀ ਦੇ ਪ੍ਰਧਾਨ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਟਵੀਟ ਨੂੰ ਭਾਜਪਾ-ਜੇਜੇਪੀ ਗਠਜੋੜ ਜ਼ਿੰਦਾਬਾਦ ਕਿਹਾ।


ਉਨ੍ਹਾਂ ਕਿਹਾ, "ਜਨਨਾਇਕ ਤਾਊ ਦੇਵੀ ਲਾਲ ਦੇ ਵਿਚਾਰ ਜਿਉਂਦੇ ਹਨ, ਕਿਸਾਨ ਹਿਤੈਸ਼ੀ ਭਾਜਪਾ-ਜੇਜੇਪੀ ਸਰਕਾਰ ਜ਼ਿੰਦਾਬਾਦ।"


ਦੱਸ ਦੇਈਏ ਕਿ ਭਾਜਪਾ-ਜੇਜੇਪੀ ਗੱਠਜੋੜ ਦੀ ਸਰਕਾਰ ਦੇ ਵਿਰੁੱਧ ਕਾਂਗਰਸ ਵਲੋਂ ਲਿਆਂਦੇ ਗਏ ਭਰੋਸੇ ਦੇ ਪ੍ਰਸਤਾਵ ਦੇ ਹੱਕ ਵਿਚ 32 ਵੋਟਾਂ ਪਈਆਂ ਅਤੇ ਵਿਰੋਧੀ ਧਿਰ ਦੇ ਹੱਕ '55 ਵੋਟਾਂ ਪਈਆਂ। ਇੱਥੇ ਦੱਸ ਦਈਏ ਕਿ ਵਿਧਾਨ ਸਭਾ ਵਿੱਚ ਕਾਂਗਰਸ ਦੇ 30 ਵਿਧਾਇਕ ਹਨ।


ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿਚ ਇਸ ਸਮੇਂ ਕੁਲ ਮੈਂਬਰਾਂ ਦੀ ਗਿਣਤੀ 88 ਹੈ, ਜਿਨ੍ਹਾਂ ਵਿਚੋਂ ਸੱਤਾਧਾਰੀ ਭਾਜਪਾ ਦੇ 40 ਮੈਂਬਰ ਹਨ ਅਤੇ ਜੇਜੇਪੀ ਦੇ 10 ਮੈਂਬਰ ਹਨ। ਸਦਨ ਵਿੱਚ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਸੱਤ ਹੈ। ਇੱਕ ਮੈਂਬਰ ਹਰਿਆਣਾ ਲੋਕਹਿਤ ਪਾਰਟੀ ਨਾਲ ਸਬੰਧਤ ਹੈ।


ਇਹ ਵੀ ਪੜ੍ਹੋ: Coronavirus in Punjab: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਆਏ 204 ਨਵੇਂ ਕੋਰੋਨਾ ਪੌਜ਼ੇਟਿਵ ਮਰੀਜ, ਕੋਰੋਨਾ ਮ੍ਰਿਤਕਾਂ ਦੀ ਗਿਣਤੀ ਵੀ ਹੋਈ 388


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904