ਹੁਸ਼ਿਆਰਪੁਰ 10 ਮਾਰਚ ਨੂੰ ਕੋਰੋਨਾ ਕੇਸਾਂ 'ਚ ਵਾਧਾ ਹੋਣ ਕਾਰਨ ਲੋਕਾਂ ਦਾ ਸਿਹਤ ਵਿਭਾਗ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਨਾ ਕਰਨਾ ਹੈ। ਦੱਸ ਦਈਏ ਕਿ ਸਿਹਤ ਵਿਭਾਗ ਨੇ ਸਮੇਂ-ਸਮੇਂ 'ਤੇ ਹੱਥਾਂ ਦੀ ਸਫਾਈ, ਘਰ ਤੋ ਬਾਹਰ ਨਿਕਲਣ ਸਮੇਂ ਮੂੰਹ 'ਤੇ ਮਾਸਿਕ ਲਗਾਉਣਾ, ਸਮਾਜਿਕ ਦੂਰੀ ਜਿਹੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੋਈ ਹੈ। ਜਿਸ ਨੂੰ ਅਸਕਰ ਲੋਕਾਂ ਵਲੋਂ ਨਜ਼ਰਅੰਦਾਜ਼ ਕੀਤਾ ਹੁੰਦਾ ਹੈ।
ਵਿਭਾਗ ਦਾ ਕਹਿਣਾ ਹੈ ਕਿ ਇਸ ਬਿਮਾਰੀ ਦੇ ਪ੍ਰਤੀ ਰੋਧਿਕ ਬਚਾਅ ਲਈ ਸਿਹਤ ਕਰਮੀਆਂ, ਫਰੰਟ ਲਾਇਨ ਵਰਕਰਾਂ ਅਤੇ 60 ਸਾਲ ਤੋ ਵੱਧ ਉਮਰ ਦੇ ਵਿਆਕਤੀਆਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਮਹਾਂਮਾਰੀ 'ਤੇ ਪੂਰੀ ਤਰਾ ਕਾਬੂ ਪਾ ਲਿਆ ਹੈ। ਕੋਵਿਡ ਪ੍ਰੋਟੋਕਾਲ ਵੀ ਪਾਲਣਾ ਕਰਦੇ ਹੋਏ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ।
ਜ਼ਿਲ੍ਹੇ ਦੀ ਕੋਵਿਡ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਕੋਰੋਨਾ ਕੇਸਾਂ ਵਿੱਚ ਵਾਧਾ ਹੋਇਆ। ਜਿਸ ਕਾਰਨ ਜ਼ਿਲ੍ਹੇ 'ਚ ਮਾਇਕਰੋ ਕੰਨਟੋਨਮੈਟ ਜੋਨ ਦੀ ਗਿਣਤੀ 18 ਹੋ ਗਈ ਹੈ ਅਤੇ ਹੌਟ ਸਪਾਟ 27 ਹੋ ਗਏ ਹਨ। ਉਧਰ 27 ਸਕੂਲਾਂ ਵਿੱਚ ਸੈਪਲਿੰਗ ਕਰਕੇ 1657 ਸੈਪਲ ਲਏ ਗਏ ਹਨ। ਜਿਨ੍ਹਾਂ ਚੋਂ 95 ਵਿਦਿਆਰਥੀ ਅਤੇ 11 ਅਧਿਆਪਕ / ਸਕੂਲ ਦੇ ਸਟਾਫ ਮੈਬਰ ਪੌਜ਼ੇਟਿਵ ਪਾਏ ਗਏ ਹਨ।
ਬੁੱਧਵਾਰ ਨੂੰ ਜ਼ਿਲ੍ਹੇ ਵਿੱਚ 2754 ਨਵੇਂ ਸੈਪਲ ਲਏ ਗਏ ਹਨ ਅਤੇ 3191 ਸੈਪਲਾਂ ਦੀ ਰਿਪੋਰਟ ਹਾਸਲ ਹੋਣ ਨਾਲ 204 ਨਵੇਂ ਪੌਜ਼ੇਟਿਵ ਮਰੀਜ਼ਾਂ ਹੋਰ ਵਧ ਗਏ। ਜਿਸ ਨਾਲ ਜ਼ਿਲ੍ਹੇ 'ਚ ਹੁਣ ਕੁੱਲ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 9642 ਹੋ ਗਈ ਹੈ। ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾਂਹ ਲੈਂਦੇ ਹੋਏ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ।
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬੁੱਧਵਾਰ ਨੂੰ ਪੌਜ਼ੇਟਿਵ ਕੇਸਾਂ ਦੀ ਗਿਣਤੀ-204
ਹੋਰਨਾਂ ਜ਼ਿਲ੍ਹਿਆਂ ਤੋਂ ਆਏ ਪੌਜ਼ੇਟਿਵ ਕੇਸ-17
ਕੁਲ੍ਹ ਨਵੇਂ ਪੌਜ਼ੇਟਿਵ ਕੇਸ- 204 +17= 221
ਇਹ ਵੀ ਪੜ੍ਹੋ: ਵੇਖੋ Kapil Sharma ਦੇ ਆਲੀਸ਼ਾਨ ਅਪਾਰਟਮੈਂਟ ਤੇ ਫਾਰਮ ਹਾਊਸ ਦੀਆਂ ਤਸਵੀਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904