ਕੇਰਲਾ: ਕੇਰਲਾ ਤੋਂ ਕਾਂਗਰਸੀ ਲੀਡਰ ਪੀਸੀ ਚਾਕੋ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ। ਚਾਕੋ ਨੇ ਬੁੱਧਵਾਰ ਨੂੰ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜਿਆ। ਉਨ੍ਹਾਂ ਇਸ ਦੌਰਾਨ ਵੱਡੀ ਗੱਲ ਇਹ ਕਹੀ ਕੇ ਹੁਣ ਕੇਰਲਾ ਵਿੱਚ ਕਾਂਗਰਸੀ ਲੀਡਰ ਬਣੇ ਰਹਿਣਾ ਮੁਸ਼ਕਲ ਹੈ।

ਦੱਸ ਦੇਈਏ ਕੇਰਲ ਵਿਧਾਨ ਸਭਾ ਦੀਆਂ 140 ਸੀਟਾਂ ਲਈ 6 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ। ਕੇਰਲ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 1 ਜੂਨ 2021 ਨੂੰ ਖ਼ਤਮ ਹੋ ਜਾਵੇਗਾ। ਅਜਿਹੇ ਸਮੇਂ ਕਾਂਗਰਸੀ ਲੀਡਰਾਂ ਦਾ ਪਾਰਟੀ ਛੱਡਣ ਚੰਗਾ ਸੰਕੇਤ ਨਹੀਂ ਹੈ।