ਚੰਡੀਗੜ੍ਹ: ਦੇਸ਼ ਵਿੱਚ ਬੀਤੇ 10 ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਵੇਖਿਆ ਗਿਆ ਪਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਗਲੋਬਲ ਮਾਰਕਿਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ 65 ਡਾਲਰ ਦੇ ਪਾਰ ਜਾ ਪਹੁੰਚੀਆਂ ਹਨ ਜੋ 70 ਰੁਪਏ ਤੱਕ ਜਲਦ ਜਾ ਪਹੁੰਚਣਗੀਆਂ। ਇਹ ਵੀ ਪੜ੍ਹੋ:Haryana Government: ਹਰਿਆਣਾ ਸਰਕਾਰ ਡਿੱਗਣ ਦਾ ਖਤਰਾ! ਬੀਜੇਪੀ ਤੇ ਜੇਜੇਪੀ ਵੱਲੋਂ ਵ੍ਹਿਪ ਜਾਰੀ



ਪੰਜਾਬ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ



ਪੰਜਾਬ ਵਿੱਚ ਪੈਟਰੋਲ 90.21 ਰੁਪਏ ਪ੍ਰਤੀ ਲੀਟਰ ਦੇ ਨੇੜੇ ਵਿਕ ਰਿਹਾ ਹੈ। ਮੁਹਾਲੀ ਵਿੱਚ ਪੈਟਰੋਲ 93.01 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 84.00 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਅੰਮ੍ਰਿਤਸਰ ਵਿੱਚ ਪੈਟਰੋਲ 92.74 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 83.75 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।ਇਹ ਵੀ ਪੜ੍ਹੋ: ਤਾਪਸੀ ਪਨੂੰ ਤੇ ਤਾਹਿਰ ਰਾਜ ਭਸੀਨ ਸਟਾਰਰ ਫਿਲਮ "Looop Lapeta" ਨੂੰ ਮਿਲੀ ਰਿਲੀਜ਼ ਡੇਟ, ਜਾਣੋ ਕਦੋਂ ਹੋਵੇਗੀ ਰਿਲੀਜ਼

ਜਲੰਧਰ ਵਿੱਚ ਪੈਟਰੋਲ 92.12 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 83.19 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਗੁਰਦਾਸਪੁਰ ਵਿੱਤ ਪੈਟਰੋਲ 92.79 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 83.8 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਵੀ ਪੈਟਰੋਲ 90 ਰੁਪਏ ਦੇ ਪਾਰ ਹੈ।



ਕੀਮਤਾਂ ਵਿੱਚ ਆਖਰੀ ਤਬਦੀਲੀ 27 ਫਰਵਰੀ ਨੂੰ



ਦੱਸ ਦੇਈਏ ਕਿ 27 ਫਰਵਰੀ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਆਖਰੀ ਤਬਦੀਲੀ ਵੇਖੀ ਗਈ ਸੀ। 28 ਫਰਵਰੀ ਤੋਂ ਲੈ ਕੇ ਅੱਜ ਤਕ, ਕੀਮਤਾਂ ਸਥਿਰ ਰਹੀਆਂ ਹਨ। ਹਰ ਰੋਜ਼ ਸਵੇਰੇ 6 ਵਜੇ ਕੀਮਤਾਂ ਵਿੱਚ ਤਬਦੀਲੀ ਦਰਜ ਕੀਤੀ ਜਾਂਦੀ ਹੈ, ਪਰ ਪਿਛਲੇ 10 ਦਿਨਾਂ ਤੋਂ, ਕੀਮਤਾਂ ਇਕੋ ਜਿਹੀਆਂ ਰਹੀਆਂ।


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ABP News ਦਾ ਐਪ ਡਾਊਨਲੋਡ ਕਰੋ: ਕਲਿਕ