Haryana Unlock Guidelines/ਚੰਡੀਗੜ੍ਹ: ਹਰਿਆਣਾ ਵਿੱਚ ਕੋਰੋਨਾਵਾਇਰਸ ਦੀ ਲਾਗ ਘਟਣੀ ਸ਼ੁਰੂ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਹਰਿਆਣਾ ਸਰਕਾਰ ਨੇ ਕੁਝ ਢਿੱਲ ਦੇ ਨਾਲ ਲੌਕਡਾਊਨ ਵਧਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਹਰਿਆਣਾ ਵਿਚ ਚੱਲ ਰਹੇ ਕੋਵਿਡ ਲੌਕਡਾਊਨ ਨੂੰ 21 ਜੂਨ ਤੱਕ ਵਧਾ ਦਿੱਤਾ ਹੈ। ਅਜਿਹੀ ਸਥਿਤੀ ਵਿਚ ਸੂਬੇ ਵਿਚ ਲਾਗੂ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਦੁਕਾਨਾਂ ਖੋਲ੍ਹਣ ਦਾ ਔਡ-ਈਵਨ ਫਾਰਮੂਲਾ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਹਰਿਆਣਾ ਦੀਆਂ ਸਾਰੀਆਂ ਦੁਕਾਨਾਂ ਰਾਤ 8 ਵਜੇ ਤੱਕ ਖੁੱਲ੍ਹ ਸਕਣਗੀਆਂ।


ਹਰਿਆਣਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੂਬੇ ਵਿੱਚ ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਗਲੀਆਂ ਤੇ ਇਕੱਲੇ ਦੁਕਾਨਾਂ, ਦੁੱਧ, ਫਲਾਂ ਅਤੇ ਸਬਜ਼ੀਆਂ, ਕਰਿਆਨੇ ਅਤੇ ਮੈਡੀਕਲ ਸਟੋਰਾਂ ਦੀਆਂ ਦੁਕਾਨਾਂ ਪਹਿਲਾਂ ਦੀ ਤਰ੍ਹਾਂ ਖੁੱਲ੍ਹਣਗੀਆਂ। ਸਾਮੂਹਿਕ ਪ੍ਰੋਗਰਾਮ ਲਈ 50 ਵਿਅਕਤੀਆਂ ਦੀ ਗਿਣਤੀ ਨਿਸ਼ਚਤ ਕੀਤੀ ਗਈ ਹੈ। ਇਸ ਦੇ ਲਈ ਜ਼ਿਲਾ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਪਵੇਗੀ।


ਜਾਣੋ ਕਿ ਖੁੱਲ੍ਹਾ ਕੀ ਹੋਵੇਗਾ ਤੇ ਕੀ ਬੰਦ:



  • ਹੁਣ ਹਰ ਕਿਸਮ ਦੀਆਂ ਦੁਕਾਨਾਂ ਰੋਜ਼ ਖੋਲ੍ਹ ਸਕਦੀਆਂ ਹਨ।

  • ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲ੍ਹ ਸਕਦੀਆਂ ਹਨ।

  • ਸੂਬੇ ਵਿੱਚ ਨਾਈਟ ਕਰਫਿਊ ਜਾਰੀ ਰਹੇਗਾ।

  • ਪਹਿਲੀਆਂ ਹਦਾਇਤਾਂ ਮੁਤਾਬਕ ਹੀ ਗਲੀ-ਮੁਹਲੇ ਦੀਆਂ ਦੁਕਾਨਾਂ, ਦੁੱਧ, ਫਲ ਤੇ ਸਬਜ਼ੀਆਂ, ਕਰਿਆਨੇ ਤੇ ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹਣਗੀਆਂ।

  • ਕਿਸੇ ਵੀ ਵਿਸ਼ਾਲ ਸਮਾਰੋਹ ਲਈ 50 ਲੋਕਾਂ ਦੀ ਗਿਣਤੀ ਤੈਅ ਕੀਤੀ ਗਈ ਹੈ।

  • ਇਸ ਤੋਂ ਇਲਾਵਾ ਕਿਸੇ ਵੀ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਇਜਾਜ਼ਤ ਲਾਜ਼ਮੀ ਹੋਵੇਗੀ।

  • ਪ੍ਰਾਈਵੇਟ ਦਫਤਰਾਂ ਨੂੰ 50 ਪ੍ਰਤੀਸ਼ਤ ਸਟਾਫ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

  • ਕੋਵਿਡ-19 ਦੀਆਂ ਹਦਾਇਤਾਂ ਦੀ ਸਾਰੇ ਦਫਤਰਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

  • ਗਾਈਡਲਾਈਨਜ਼ ਦੀ ਸਖ਼ਤੀ ਨਾਲ ਪਾਲਣਾ ਕਰਨ ਨਾਲ, ਸ਼ਾਪਿੰਗ ਮਾਲ ਵੀ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ੍ਹ ਸਕਦੇ ਹਨ।

  • ਹੋਟਲ ਤੇ ਮਾਲ ਵਿਚ ਸਥਿਤ ਰੈਸਟੋਰੈਂਟ ਅਤੇ ਬਾਰ ਜਾਂ ਹੋਰ ਥਾਂਵਾਂ 'ਤੇ ਸਥਿਤ ਰੈਸਟੋਰੈਂਟਾਂ ਤੇ ਬਾਰਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤਕ ਖੋਲ੍ਹਿਆ ਜਾ ਸਕਦਾ ਹੈ।

  • ਹੋਟਲ, ਰੈਸਟੋਰੈਂਟ ਤੇ ਫਾਸਟ ਫੂਡ ਸਥਾਪਨਾ ਸੰਚਾਲਕਾਂ ਨੂੰ ਰਾਤ 10 ਵਜੇ ਤੱਕ ਹੋਮ ਡਿਲੀਵਰੀ ਕਰ ਸਕਦੇ ਹਨ।

  • ਧਾਰਮਿਕ ਸਥਾਨਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇੱਕ ਸਮੇਂ 21 ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ।

  • ਵਿਆਹ ਦੀਆਂ ਰਸਮਾਂ ਵਿੱਚ ਤੇ ਆਖ਼ਰੀ ਸਸਕਾਰ ਲਈ ਸਾਰੀਆਂ ਹਦਾਇਤਾਂ ਲਈ ਵੀ ਮਹਿਜ਼ 21 ਲੋਕਾਂ ਦੇ ਇਕੱਠ ਕਰਨ ਦੀ ਇਜਾਜ਼ਤ ਹੋਵੇਗੀ।

  • ਵਿਆਹ ਦੇ ਸਮਾਰੋਹ ਲਈ ਬਾਰਾਤ ਦੀ ਪ੍ਰਮਿਸ਼ਨ ਨਹੀਂ ਹੋਵੇਗੀ।


ਇਹ ਵੀ ਪੜ੍ਹੋ: India Corona Cases, 14 June 2021: ਰਾਹਤ ਦੀ ਖ਼ਬਰ! ਦੇਸ਼ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ ਘਟੀ, ਅੱਜ ਆਏ 70421 ਨਵੇਂ ਨਵੇਂ ਮਾਮਲੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904