Upgrade fire brigade vehicles - ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਸਾਰੇ ਫਾਇਰ ਸਟੇਸ਼ਨਾਂ ਦੀ ਗੱਡੀਆਂ 'ਤੇ ਅਗਲੇ 2 ਮਹੀਨੇ ਵਿਚ MDT ਡਿਵਾਇਸ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਉਨ੍ਹਾਂ ਨੁੰ ਡਾਇਲ 112 ਦੇ ਨਾਲ ਇੰਟੀਗ੍ਰੇਟੇਡ ਕਰ ਕੇ ਘਟਨਾ ਸਥਾਨ 'ਤੇ ਜਲਦੀ ਤੋਂ ਜਲਦੀ ਪਹੁੰਚਿਆ ਜਾ ਸਕੇ ਅਤੇ ਪੀੜਤਾਂ ਨੂੰ ਵੱਧ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।


 ਉੱਪ ਮੁੱਖ ਮੰਤਰੀ ਫਾਇਰ ਅਤੇ ਏਮਰਜੈਂਸੀ ਸੇਵਾਵਾਂ, ਗ੍ਰਹਿ ਵਿਭਾਗ , ਉਦਯੋਗ ਅਤੇ ਵਪਾਰ ਵਿਭਾਗ ਅਤੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।


ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅੱਜ ਕੱਲ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਲੋਕਾਂ ਵੱਲੋਂ ਆਮਤੌਰ 'ਤੇ ਡਾਇਲ 112 'ਤੇ ਕਾਲ ਕੀਤੀ ਜਾਂਦੀ ਹੈ। ਇਸ ਵਿਚ ਡਾਇਲ 112 ਦੀ ਗੱਡੀ ਮੌਕੇ 'ਤੇ ਪਹੁੰਚ ਜਾਂਦੀ ਹੈ ਤਾਂ ਪਤਾ ਚਲਦਾ ਹੈ ਕਿ ਅੱਗ ਲੱਗੀ ਹੋਈ ਹੈ, ਬਾਅਦ ਵਿਚ ਅਗਨੀ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਦੀ ਗੱਡੀ ਨੂੰ ਬੁਲਾਇਆ ਜਾਂਦਾ ਹੈ ਤਾਂ ਲੋਕੇਸ਼ਨ ਦਾ ਸਹੀ ਪਤਾ ਨਾ ਚਲਣ ਦੇ ਕਾਰਨ ਗੱਡੀ ਨੁੰ ਘਟਨਾ ਸਥਾਨ 'ਤੇ ਪਹੁੰਚਣ ਵਿਚ ਸਮੇਂ ਲੱਗ ਜਾਂਦਾ ਹੈ।


 ਜਿਸ ਤੋਂ ਅੱਗ ਬੁਝਾਉਣ ਵਿਚ ਦੇਰੀ ਹੋ ਜਾਂਦੀ ਹੈ , ਲੋਕਾਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਡਾਇਲ 112 ਦੀ ਗੱਡੀ ਦੀ ਤਰ੍ਹਾਂ ਅਗਨੀ ਅਤੇ ਐਮਰਜੈਂਸੀ ਸੇਵਾਵਾਂ ਦੀ ਗੱਡੀ ਵਿਚ ਵੀ MDT ਡਿਵਾਇਸ (ਮੋਬਾਇਲ ਡਾਟਾ ਟਰਮੀਨਲ) ਲਗਾਇਆ ਜਾਵੇ ਤਾਂ ਇਕ ਦੂਜੇ ਦੀ ਲੋਕੇਸ਼ਨ ਦਾ ਪਤਾ ਲਗਾਇਆ ਜਾ ਸਕਦਾ ਹੈ। ਇਹ ਹੀ ਨਹੀਂ ਫੋਨ ਕਰਨ ਵਾਲੇ ਯਾਨੀ ਸ਼ਿਕਾਇਤਕਰਤਾ ਦੀ ਲੋਕੇਸ਼ਨ ਨੂੰ ਟ੍ਰੈਕ ਕਰ ਕੇ ਜਲਦੀ ਪਹੁੰਚਿਆ ਜਾ ਸਕਦਾ ਹੈ।


ਨਿਰਦੇਸ਼ਾਂ ਅਨੁਸਾਰ ਅਗਨੀ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਦੀ 300 ਗੱਡੀਆਂ 'ਤੇ ਇਹ MDT ਡਿਵਾਇਸ ਲਗਾਉਣ ਦੀ ਤਿਆਰੀ ਕਰ ਲਈ ਹੈ ਅਤੇ ਇੰਨ੍ਹਾਂ ਨੂੰ ਚਲਾਉਣ ਵਾਲੇ 300 ਕਰਮਚਾਰੀਆਂ ਨੂੰ ਟ੍ਰੇਨਿੰਗ ਵੀ ਦਿਲਾ ਦਿੱਤੀ ਗਈ ਹੈ।


ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਲੇ ਦੋ ਮਹੀਨੇ ਦੇ ਅੰਦਰ ਫਾਇਰ ਸਟੇਸ਼ਨ ਦੀ ਸਾਰੀ ਗੱਡੀਆਂ 'ਤੇ MDT ਡਿਵਾਇਸ ਲਗਾ ਦਿੱਤੇ ਜਾਣ ਅਤੇ ਡਾਇਲ 112 ਦੇ ਨਾਲ ਇੰਟੀਗ੍ਰੇਟੇਡ ਕਰ ਦਿੱਤਾ ਜਾਵੇ।


 


 


Join Our Official Telegram Channel : - 
https://t.me/abpsanjhaofficial