Haryana lifts all Covid restrictions
Haryana Corona Restriction: ਹਰਿਆਣਾ ਦੀ ਮਨੋਹਰ ਲਾਲ ਖੱਟਰ ਦੀ ਸਰਕਾਰ ਨੇ ਹੁਣ ਸੂਬੇ 'ਚ ਕੋਰੋਨਾ ਸੰਕਰਮਣ ਨੂੰ ਲੈ ਕੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਸੂਬੇ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਯਾਨੀ ਹੁਣ ਸੂਬੇ ਦੇ ਬਾਜ਼ਾਰ, ਸਕੂਲ, ਸਿਨੇਮਾ ਹਾਲ ਅਤੇ ਹੋਰ ਅਦਾਰੇ ਪਹਿਲਾਂ ਵਾਂਗ ਹੀ ਕੰਮ ਕਰ ਸਕਣਗੇ। ਹਾਲਾਂਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੋਰੋਨਾ ਨਾਲ ਜੁੜੇ ਪ੍ਰੋਟੋਕੋਲ ਦੀ ਪਾਲਣਾ ਜ਼ਰੂਰ ਕਰਨ।
ਸੂਬੇ ਵਿੱਚ ਖੋਲ੍ਹੇ ਗਏ ਸਕੂਲ
ਦੱਸ ਦੇਈਏ ਕਿ ਸੂਬੇ ਵਿੱਚ 10 ਫਰਵਰੀ ਤੋਂ ਪਹਿਲੀ ਤੋਂ 9ਵੀਂ ਜਮਾਤ ਤੱਕ ਦੇ ਸਕੂਲ ਖੋਲ੍ਹੇ ਜਾ ਰਹੇ ਹਨ। ਇਹ ਫੈਸਲਾ ਵੀ ਕੋਰੋਨਾ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਲਿਆ ਗਿਆ ਹੈ। ਪਹਿਲੀ ਤੋਂ ਨੌਵੀਂ ਤੱਕ ਦੇ ਸਕੂਲ ਭਾਵੇਂ ਮੁੜ ਖੁੱਲ੍ਹ ਗਏ ਹੋਣ ਪਰ ਵਿਦਿਆਰਥੀਆਂ ਕੋਲ ਆਨਲਾਈਨ ਕਲਾਸਾਂ ਲੈਣ ਦਾ ਵਿਕਲਪ ਵੀ ਹੈ। ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਅਚਾਨਕ ਵਾਧੇ ਤੋਂ ਬਾਅਦ 10 ਜਨਵਰੀ ਨੂੰ ਸੂਬੇ ਦੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਸੀ।
ਹੁਣ ਸਿਨੇਮਾ ਹਾਲ ਅਤੇ ਮਲਟੀਪਲੈਕਸ ਵੀ ਪਹਿਲਾਂ ਵਾਂਗ ਖੁੱਲ੍ਹਣਗੇ
ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਕੋਰੋਨਾ ਸਬੰਧੀ ਆਪਣੇ ਦਿਸ਼ਾ-ਨਿਰਦੇਸ਼ਾਂ ਵਿੱਚ ਸਿਨੇਮਾ ਹਾਲਾਂ ਅਤੇ ਮਲਟੀਪਲੈਕਸਾਂ ਨੂੰ ਪੰਜਾਹ ਫੀਸਦੀ ਸਮਰੱਥਾ ਨਾਲ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਪਰ ਹੁਣ ਇਹ ਸਾਰੀਆਂ ਪਾਬੰਦੀਆਂ ਪੂਰੀ ਤਰ੍ਹਾਂ ਹਟਾ ਦਿੱਤੀਆਂ ਗਈਆਂ ਹਨ। 28 ਜਨਵਰੀ ਤੋਂ ਸਰਕਾਰੀ ਅਤੇ ਨਿੱਜੀ ਦਫਤਰਾਂ ਨੂੰ ਵੀ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਇਹ ਵੀ ਪੜ੍ਹੋ: IND vs WI T20 Series: BCCI ਦਾ ਵੱਡਾ ਫੈਸਲਾ, ਤੀਜੇ ਟੀ-20 ਲਈ ਮੈਦਾਨ 'ਚ ਆ ਸਕਣਗੇ 20 ਹਜ਼ਾਰ ਦਰਸ਼ਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin