ਚੰਡੀਗੜ੍ਹ: ਹਰਿਆਣਾ ਵਿੱਚ ਕੋਰੋਨਾ (Haryana Corona) ਦੀ ਸੰਭਾਵਤ ਤੀਜੀ ਲਹਿਰ ਦੇ ਖਤਰੇ ਦੇ ਮੱਦੇਨਜ਼ਰ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਖ਼ਤਰੇ ਦੇ ਮੱਦੇਨਜ਼ਰ, ਸੂਬਾ ਸਰਕਾਰ ਨੇ ਕੋਰੋਨਾ ਲੌਕਡਾਊਨ (Haryana Lockdown) ਨੂੰ ਦੋ ਹਫਤਿਆਂ ਲਈ ਵਧਾ ਦਿੱਤਾ ਹੈ। 'ਮਹਾਂਮਾਰੀ ਚੇਤਾਵਨੀ - ਸੁਰੱਖਿਅਤ ਹਰਿਆਣਾ' ਨੂੰ 6 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਹਾਲਾਂਕਿ, ਕੋਈ ਨਵੀਂ ਪਾਬੰਦੀਆਂ (Corona Restrictions) ਨਹੀਂ ਲਗਾਈਆਂ ਗਈਆਂ ਹਨ। ਪਹਿਲਾਂ ਜਿਹੜੀ ਛੋਟ ਸੀ ਉਹ ਬਰਕਰਾਰ ਹੈ।


ਦਿਸ਼ਾ ਨਿਰਦੇਸ਼ ਮੁਤਾਬਕ, ਹਰਿਆਣਾ ਵਿੱਚ ਹੋਟਲ, ਮਾਲ ਅਤੇ ਰੈਸਟੋਰੈਂਟ ਸਮੇਤ ਬਾਰ 50 ਪ੍ਰਤੀਸ਼ਤ ਸਮਰੱਥਾ ਦੇ ਨਾਲ ਖੁੱਲ੍ਹਣਗੇ। ਸਾਰੇ ਧਾਰਮਿਕ ਸਥਾਨ ਖੁੱਲ੍ਹਣਗੇ। ਜਿੱਥੇ ਸਿਰਫ 50 ਲੋਕਾਂ ਨੂੰ ਹੀ ਐਂਟਰ ਹੋਣ ਦੀ ਇਜਾਜ਼ਤ ਮਿਲੇਗੀ। ਸਿਨੇਮਾ ਹਾਲ 50 ਫੀਸਦੀ ਸਮਰੱਥਾ ਨਾਲ ਖੁੱਲ੍ਹਣਗੇ।


ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ
ਕੋਰੋਨਾ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਸਵੀਮਿੰਗ ਪੂਲ ਵੀ ਖੁੱਲ੍ਹਣਗੇ। ਇਸ ਦੌਰਾਨ ਕੋਰੋਨਾ ਦਿਸ਼ਾ ਨਿਰਦੇਸ਼ਾਂ ਸਮੇਤ ਨਿਯਮਤ ਸਵੱਛਤਾ ਜ਼ਰੂਰੀ ਹੋਵੇਗੀ। ਸਵੀਮਿੰਗ ਪੂਲ ਨਾਲ ਜੁੜੇ ਸਟਾਫ ਹੀ ਆ ਸਕਣਗੇ ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ।






ਸਾਰੇ ਦਫਤਰ ਪੂਰੀ ਤਰ੍ਹਾਂ ਖੁੱਲ੍ਹੇ ਰਹਿਣਗੇ
ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, 50 ਫੀਸਦੀ ਸਮਰੱਥਾ ਜਾਂ 100 ਲੋਕ ਬੰਦ ਹਾਲ ਵਿੱਚ ਕਿਸੇ ਵੀ ਪ੍ਰੋਗਰਾਮ ਲਈ ਇਕੱਠੇ ਹੋ ਸਕਣਗੇ। ਜਦੋਂ ਕਿ 200 ਲੋਕ ਇੱਕ ਓਪਨ ਸਪੇਸ ਪ੍ਰੋਗਰਾਮ ਵਿੱਚ ਇਕੱਠੇ ਹੋ ਸਕਦੇ ਹਨ। ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਸਾਰੇ ਪ੍ਰਾਈਵੇਟ ਦਫਤਰ ਪੂਰੀ ਸਮਰੱਥਾ ਨਾਲ ਖੁੱਲ੍ਹ ਸਕਣਗੇ।


ਇਹ ਵੀ ਪੜ੍ਹੋ: ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਇੰਝ ਪਾਓ ਛੁਟਕਾਰਾ, ਘਰੇ ਹੀ 5 ਮਿੰਟ 'ਚ ਕਰੋ ਦਵਾਈ ਤਿਆਰ, ਖਰਚਾ ਸਿਰਫ 10 ਰੁਪਏ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904