ਚੰਡੀਗੜ੍ਹ: ਪਤਨੀ ਨਾਲ ਰੋਜ਼ ਹੁੰਦੀ ਘਰੇਲੂ ਕਲ੍ਹਾ ਤੇ ਸਹੁਰਿਆਂ ਦੇ ਦਬਾਅ ਤੋਂ ਤੰਗ ਆਏ ਵਿਅਕਤੀ ਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਖਵਾਇਆ ਤੇ ਮਗਰੋਂ ਆਪ ਵੀ ਸਲਫਾਸ ਖਾ ਲਈ। ਹਸਪਤਾਲ ਪਹੁੰਚਣ ਤਕ 4 ਸਾਲਾਂ ਦੇ ਇੱਕ ਮਾਸੂਮ ਦੀ ਜਾਨ ਚਲੀ ਗਈ ਜਦਕਿ ਦੂਜੇ ਦੀ ਹਾਲਤ ਬੇਹੱਦ ਗੰਭੀਰ ਹੈ। ਉਸ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਪੀਜੀਆਈ ਵਿੱਚ ਜ਼ੇਰੇ ਇਲਾਜ ਬੱਚਿਆਂ ਦੇ ਬਾਪ ਦੀ ਵੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਵਿਅਕਤੀ ਬਲਵਾਨ (36) ਦੀ ਭੈਣ ਨੇ ਬਿਆਨ ਦਿੱਤਾ ਕਿ ਇਸ ਘਟਨਾ ਲਈ ਦੀ ਪਤਨੀ, ਸਾਲੀ ਤੇ ਸੱਸ ਜ਼ਿੇਮੇਵਾਰ ਹਨ। ਇਨ੍ਹਾਂ ਤਿਨਾਂ ਨੇ ਬਲਵਾਨ ਦਾ ਜੀਣਾ ਹਰਾਮ ਕਰਕੇ ਰੱਖਿਆ ਹੋਇਆ ਸੀ। ਇਸ ਬਿਆਨ ਪਿੱਛੋਂ ਪੁਲਿਸ ਨੇ ਮ੍ਰਿਤਕ ਬਲਵਾਨ ਦੀ ਪਤਨੀ, ਸਾਲੀ ਤੇ ਸੱਸ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਬਲਵਾਨ ਰੋਹਤਕ ਦੇ ਪਿੰਡ ਫਰਮਾਨਾ ਦਾ ਰਹਿਣ ਵਾਲਾ ਸੀ ਤੇ ਪੈਟਰੋਲ ਪੰਪ 'ਤੇ ਨੌਕਰੀ ਕਰਦਾ ਸੀ। ਬਲਵਾਨ ਦਾ ਆਏ ਦਿਨ ਆਪਣੀ ਪਤਨੀ ਜੋਤੀ ਨਾਲ ਝਗੜਾ ਹੁੰਦਾ ਰਹਿੰਦਾ ਸੀ। ਇਸ ਕਲੇਸ਼ ਦੀ ਵਜ੍ਹਾ ਕਰਕੇ ਹੀ ਉਸ ਨੇ ਆਪਣੇ 6 ਸਾਲਾਂ ਦੇ ਮੁੰਡੇ ਹੰਨੂ ਤੇ 4 ਸਾਲਾਂ ਦੇ ਮੁੰਡੇ ਮਾਨ ਨੂੰ ਜ਼ਹਿਰੀਲਾ ਪਦਾਰਥ ਦੇ ਦਿੱਤਾ। ਇਸ ਪਿੱਛੋਂ ਉਸ ਨੇ ਆਪ ਵੀ ਸਲਫਾਸ ਖਾ ਲਈ।
ਪਤਨੀ ਦੇ ਕਲੇਸ਼ ਤੋਂ ਤੰਗ ਪਤੀ ਨੇ ਦੋ ਬੱਚਿਆਂ ਸਮੇਤ ਖਾਧੀ ਸਲਫਾਸ
ਏਬੀਪੀ ਸਾਂਝਾ
Updated at:
08 Apr 2019 08:04 PM (IST)
ਪਤਨੀ ਨਾਲ ਰੋਜ਼ ਹੁੰਦੀ ਘਰੇਲੂ ਕਲ੍ਹਾ ਤੇ ਸਹੁਰਿਆਂ ਦੇ ਦਬਾਅ ਤੋਂ ਤੰਗ ਆਏ ਵਿਅਕਤੀ ਨੇ ਪਹਿਲਾਂ ਆਪਣੇ ਦੋ ਬੱਚਿਆਂ ਨੂੰ ਜ਼ਹਿਰੀਲਾ ਪਦਾਰਥ ਖਵਾਇਆ ਤੇ ਮਗਰੋਂ ਆਪ ਵੀ ਸਲਫਾਸ ਖਾ ਲਈ।
- - - - - - - - - Advertisement - - - - - - - - -