ਗੁਰੂਗ੍ਰਾਮ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਸਿਰਫ ਤਿੰਨ ਦਿਨ ਪਹਿਲਾਂ ਵੀਰਵਾਰ ਦੀ ਰਾਤ ਗੁਰੂਗ੍ਰਾਮ ‘ਚ ਇੱਕ ਵਾਹਨ ਚੋਂ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਨਕਦੀ ਬਰਾਮਦ ਹੋਈ ਹੈ। ਸ਼ੁੱਕਰਵਾਰ ਨੂੰ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਮੁਤਾਬਕ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਇਹ ਹੁਣ ਤਕ ਦਾ ਸਭ ਤੋਂ ਵੱਡਾ ਅਮਾਉਂਟ ਹੈ ਜਿਸ ਨੂੰ ਜਬਤ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਵਾਹਨ ਜਿਸ ਮੁਲਜ਼ਮ ਦਾ ਹੈ ਉਸ ਦੀ ਪਛਾਣ ਦੇਵੇਸ਼ ਵੱਜੋ ਹੋਈ ਹੈ, ਜਿਸ ਨੂੰ ਵੀਰਵਾਰ ਨੂੰ ਐਮਜੀ ਰੋਡ ‘ਤੇ ਰੂਟਿਨ ਚੈਕਿੰਗ ਦੌਰਾਨ ਰੋਕਿਆ ਗਿਆ ਸੀ। ਗੁਰੂਗ੍ਰਾਮ ਪੁਲਿਸ ਦੇ ਪੀਆਰਓ ਸੁਭਾਸ਼ ਬੋਕੇਨ ਨੇ ਕਿਹਾ, “ਗੱਡੀ ਨੂੰ ਚੈਂਕਿੰਗ ਲਈ ਰੋਕਿਆ ਗਿਆ ਸੀ ਅਤੇ ਵਹਾਨ ‘ਚ 1.3 ਕਰੋੜ ਰੁਪਏ ਨਕਦ ਮਿਲੇ ਸੀ”।

ਉਨ੍ਹਾਂ ਕਿਹਾ, “ਚੋਣਾਂ ਦੌਰਾਨ ਅਸੀਂ ਇਨਕਮ ਟੈਕਸ ਵਿਭਾਗ ਦੇ ਨਾਲ-ਨਾਲ ਚੋਣ ਕਮਿਸ਼ਨ ਨੂੰ ਵੀ ਅਲਰਟ ਕਰ ਦਿੱਤਾ ਹੈ, ਜੋ ਇਸ ਮਾਮਲੇ ਦੀ ਜਾਂਚ ਕਰੇਗਾ ਅਤੇ ਅਸੀਂ ਕੋਈ ਐਫਆਈਆਰ ਦਰਜ ਨਹੀਂ ਕੀਤੀ”।

ਦੱਸ ਦਈਏ ਕਿ 21 ਅਕਤੂਬਰ ਨੂੰ ਹਰਿਆਣਾ ‘ਚ ਵਿਧਾਨਸਭਾ ਚੋਣਾਂ ਹਨ ਅਤੇ ਸਾਰੀਆਂ 90 ਸੀਟਾਂ ‘ਤੇ ਪਈਆਂ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨ ਦਿੱਤੇ ਜਾਣਗੇ।