Haryana Sikh Gurdwara Management Committe -  ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਚ.ਐਚ ਭੱਲਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸੂਚੀ ਲਈ ਨਾਂਅ 1 ਸਤੰਬਰ ਤੋਂ 30 ਸਤੰਬਰ, 2023 ਦੇ ਵਿਚ ਰਜਿਸਟਰਡ ਕਰਵਾਏ ਜਾ ਸਕਦੇ ਹਨ।


ਜਸਟਿਸ ਐਚ.ਐਚ ਭੱਲਾ  ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਸਮਿਤੀ ਦੇ ਵਾਰਡਾਂ ਦਾ ਪਰਿਸੀਮਨ ਰਾਜ ਸਰਕਾਰ ਵੱਲੋਂ ਕੀਤਾ ਗਿਆ ਹੈ ਅਤੇ 28 ਜੁਲਾਈ, 2023 ਨੂੰ ਅਧਿਕਾਰਕ ਗਜਟ ਵਿਚ ਪ੍ਰਕਾਸ਼ਿਤ ਕੀਤਾ ਗਿਆ। ਚੋਣ ਦੇ ਲਈ ਰਾਜ ਨੂੰ 40 ਵਾਰਡਾਂ ਵਿਚ ਵਿਭਾਜਿਤ ਕੀਤਾ ਗਿਆ।


ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੇ ਵੱਲੋਂ 17 ਅਗਸਤ, 2023 ਦੀ ਨੋਟੀਫਿਕੇਸ਼ਨ ਰਾਹੀਂ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਸਮਿਤੀ ਦੀ ਚੋਣ ਸੂਚੀ ਤੇ ਨਾਂਆਂ ਦੇ ਰਜਿਸਟ੍ਰੇਸ਼ਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।


ਚੋਣਾਵੀ ਤਿਆਰੀ ਦੇ ਲਈ ਨਾਆਂ ਦੇ ਰਜਿਸਟ੍ਰੇਸ਼ਣ ਲਈ ਬਿਨੈ ਪੱਤਰ ਗ੍ਰਾਮੀਣ ਖੇਤਰ ਵਿਚ ਪਟਵਾਰੀ ਅਤੇ ਸ਼ਹਿਰੀ ਖੇਤਰ ਵਿਚ ਨਗਰਪਾਲਿਕਾ ਸਮਿਤੀ/ਪਰਿਸ਼ਦ/ਨਿਗਮ ਦੇ ਸਕੱਤਰ ਦੇ ਕੋਲ ਫਰੀ ਉਪਲਬਧ ਹਨ। ਕੋਈ ਵੀ ਵਿਅਕਤੀ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਸਮਿਤੀ ਦੀ ਚੋਣ ਸੂਚੀ ਲਈ ਆਪਣਾ ਨਾਂਅ ਰਜਿਸਟਰਡ ਕਰਾਉਣ ਚਾਹੁੰਦਾ ਹੈ, ਉਹ ਉਪਰੋਕਤ ਅਧਿਕਾਰੀ ਨੂੰ 1 ਸਤੰਬਰ ਤੋਂ 30 ਸਤੰਬਰ, 2023 ਤਕ ਆਪਣਾ ਬਿਨੇ ਜਮ੍ਹਾ ਕਰ ਸਕਦਾ ਹੈ।


ਐਚ.ਐਚ ਭੱਲਾ ਨੇ ਦਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਸੂਚੀ ਵਿਚ ਨਾਂਅ ਦਰਜ ਕਰਾਉਣ ਲਈ ਯੋਗਤਾ ਹੇਠਾਂ ਅਨੁਸਾਰ ਦਿੱਤੀ ਗਈ ਹੈ। ਕੋਈ ਵੀ ਵਿਅਕਤੀ ਜੋ ਚੋਣ ਵਜੋ ਰਜਿਸਟ੍ਰੇਸ਼ਣ ਦੇ ਸਮੇਂ ਆਮ ਘੱਟ ਤੋਂ ਘੱਟ 6 ਮਹੀਨੇ ਤੋਂ ਵਾਰਡ ਦਾ ਨਿਵਾਸੀ ਰਿਹਾ ਹੋਵੇ ਅਤੇ 18 ਸਾਲ ਤੋਂ ਘੱਟ ਉਮਰ ਦਾ ਸਿੱਖ ਨਹੀਂ ਹੈ (1 ਜਨਵਰੀ, 2023 ਦੇ ਅਨੁਸਾਰ)


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


ਉਨ੍ਹਾਂ ਨੇ ਇਹ ਵੀ ਸੂਚਿਤ ਕੀਤਾ ਹੈ ਕਿ ਜੋ ਵਿਅਕਤੀ ਪਤਿਤ ਹੈ ਜਾਂ ਆਪਣੀ ਦਾੜੀ ਜਾਂ ਕੇਸ ਕੱਟਦਾ ਜਾਂ ਕੱਟਵਾਉਂਦਾ ਹੈ, ਤੰਬਾਕੂ , ਕੁਠਾ (ਹਲਾਲ ਮਾਸ) ਜਾਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਹੈ ਉਹ ਯੋਗ ਨਹੀਂ ਹੋਵੇਗਾ।