ਚੰਡੀਗੜ੍ਹ: ਭਾਰਤੀ ਮੌਸਮ ਵਿਭਾਗ (ਆਈਐਮਡੀ) ਮੁਤਾਬਕ ਸੋਮਵਾਰ ਤੇ ਅਗਲੇ ਦੋ ਦਿਨਾਂ, ਯਾਨੀ ਬੁੱਧਵਾਰ ਤਕ ਪੂਰਾ ਉੱਤਰੀ ਭਾਰਤ ਗਰਮੀ ਵਿੱਚ ਤਪਦਾ ਰਹੇਗਾ। ਆਈਐਮਡੀ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਦੱਖਣ-ਉੱਤਰ ਪ੍ਰਦੇਸ਼ ਤੋਂ ਗਰਮੀ ਤੋਂ ਰਾਹਤ ਨਹੀਂ ਮਿਲੇਗੀ। ਅਗਲੇ 24 ਘੰਟਿਆਂ ਵਿੱਚ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿੱਚ ਗਰਮੀ ਦੀ ਤੇਜ਼ ਤਪਸ਼ਾਂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਹੀ ਗਰਮੀ ਵਿੱਚ ਕੋਈ ਕਮੀ ਆਉਣ ਦੀ ਸੰਭਾਵਨਾ ਹੈ।

ਹਾਲਾਂਕਿ ਦੱਖਣ-ਪੱਛਮੀ ਮਾਨਸੂਨ ਲਈ ਹਾਲਾਤ ਅਨੁਕੂਲ ਬਣਨ ਜਾ ਰਹੇ ਹਨ। ਅਗਲੇ 24 ਘੰਟਿਆਂ ਦੌਰਾਨ ਹਾਲਾਂਕਿ ਅਰਬ ਸਾਗਰ ਦੇ ਕਈ ਦੱਖਣੀ ਹਿੱਸਿਆਂ ਵਿੱਚ ਤੋਂ ਇਲਾਵਾ ਮਾਲਦੀਵ-ਕੋਮੋਰੀਅਨ ਏਰੀਆ, ਦੱਖਣ-ਪੱਛਮੀ, ਦੱਖਣ-ਪੂਰਬੀ ਤੇ ਪੂਰਬ-ਕੇਂਦਰੀ ਬੰਗਾਲ ਦੀ ਖਾੜੀ ਵਿੱਚ ਵੀ ਹਾਲਾਤ ਮਾਨਸੂਨ ਦੇ ਅਨੁਕੂਲ ਰਹਿਣਗੇ।

ਆਈਐਮਡੀ ਮੁਾਤਬਕ ਅਗਲੇ ਚਾਰ-ਪੰਜ ਦਿਨਾਂ ਦੌਰਾਨ ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਤੇ ਤ੍ਰਿਪੁਰਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਘੱਟੋ ਤੋਂ ਘੱਟ ਤਾਪਮਾਨ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸੀਜ਼ਨ ਦੀ ਔਸਤ ਤੋਂ ਦੋ ਡਿਗਰੀ ਵੱਧ ਹੈ। ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਸਵੇਰੇ 8.30 ਵਜੇ 57 ਫੀਸਦੀ ਨਮੀ ਦਰਜ ਕੀਤੀ ਗਈ।