Char Dham yatra: ਉਤਰਾਖੰਡ 'ਚ ਭਾਰੀ ਮੀਂਹ ਤੋਂ ਬਾਅਦ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਾੜੀ ਮਾਰਗਾਂ 'ਤੇ ਭਾਰੀ ਮੀਂਹ ਕਾਰਨ ਹਾਈਵੇਅ ਸਮੇਤ ਕਈ ਸੜਕਾਂ ਬੰਦ ਹੋ ਗਈਆਂ ਹਨ। ਸੜਕਾਂ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਦੂਜੇ ਪਾਸੇ ਬਦਰੀਨਾਥ ਰਸਤਾ ਕਈ ਥਾਵਾਂ 'ਤੇ ਬੰਦ ਹੋਣ ਕਾਰਨ 6 ਹਜ਼ਾਰ ਦੇ ਕਰੀਬ ਸ਼ਰਧਾਲੂ ਫਸੇ ਹੋਏ ਹਨ। ਜਦੋਂ ਕਿ ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਹਾਈਵੇਅ ਸੁਚਾਰੂ ਹਨ। ਮੌਸਮ ਵਿਭਾਗ ਨੇ ਵੀ ਉੱਤਰਾਖੰਡ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ 'ਚ ਮਾਨਸੂਨ ਦੀ ਪਹਿਲੀ ਬਾਰਿਸ਼ 'ਚ ਸੜਕਾਂ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਈਆਂ ਹਨ।


ਦੋ ਦਿਨਾਂ ਦੀ ਬਰਸਾਤ ਕਾਰਨ ਸੂਬੇ ਭਰ ਦੀਆਂ 244 ਸੜਕਾਂ ਜਾਮ ਹੋ ਗਈਆਂ ਸਨ, ਜਿਨ੍ਹਾਂ ਵਿੱਚੋਂ 98 ਸੜਕਾਂ ਦੀ ਅਜੇ ਤੱਕ ਸਫਾਈ ਨਹੀਂ ਹੋ ਸਕੀ ਹੈ।  ਲੋਕ ਨਿਰਮਾਣ ਵਿਭਾਗ ਦੀ ਰਿਪੋਰਟ ਅਨੁਸਾਰ ਸੂਬੇ ਵਿੱਚ ਮੀਂਹ ਕਾਰਨ ਸੜਕਾਂ ਦਾ ਨੁਕਸਾਨ ਹੋਇਆ ਹੈ। 


ਐਤਵਾਰ ਦੀ ਬਾਰਿਸ਼ ਕਾਰਨ ਸੂਬੇ ਦੀਆਂ ਕੁੱਲ 135 ਸੜਕਾਂ ਬੰਦ ਹੋ ਗਈਆਂ। ਜਦੋਂ ਕਿ 109 ਸੜਕਾਂ ਪਹਿਲਾਂ ਹੀ ਬੰਦ ਸਨ। ਇਸ ਤਰ੍ਹਾਂ ਐਤਵਾਰ ਤੱਕ ਸੂਬੇ ਵਿੱਚ ਬੰਦ ਸੜਕਾਂ ਦੀ ਕੁੱਲ ਗਿਣਤੀ 244 ਹੋ ਗਈ ਹੈ। ਹਾਲਾਂਕਿ ਲੋਕ ਨਿਰਮਾਣ ਵਿਭਾਗ ਵੱਲੋਂ ਦਿਨ ਵੇਲੇ 146 ਸੜਕਾਂ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ।



ਜਿਸ ਤੋਂ ਬਾਅਦ ਹੁਣ 98 ਸੜਕਾਂ ਬੰਦ ਹਨ। ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ ਦੀਪਕ ਯਾਦਵ ਨੇ ਦੱਸਿਆ ਕਿ ਇਸ ਵੇਲੇ ਰਾਜ ਵਿੱਚ ਇੱਕ ਕੌਮੀ ਮਾਰਗ, ਪੰਜ ਰਾਜ ਮਾਰਗ, ਅੱਠ ਮੁੱਖ ਸੜਕਾਂ ਅਤੇ ਦੋ ਜ਼ਿਲ੍ਹਾ ਸੜਕਾਂ ਬੰਦ ਹਨ। ਉਨ੍ਹਾਂ ਕਿਹਾ ਕਿ ਸੜਕਾਂ ਨੂੰ ਖੋਲ੍ਹਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।