ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਹੈ। ਇਸ ਕਰਕੇ ਚੰਡੀਗੜ੍ਹ-ਮਨਾਲੀ ਫੋਰਲੇਨ ਦਵਾੜਾ ਵਿਖੇ, ਕਾਲਕਾ-ਸ਼ਿਮਲਾ ਸੜਕ ਚੱਕੀ ਮੋੜ ਤੇ ਪਠਾਨਕੋਟ-ਕਾਂਗੜਾ ਰਾਸ਼ਟਰੀ ਮਾਰਗ ਬੰਦ ਹੋ ਗਏ ਹਨ। ਸੂਬੇ ਭਰ ਵਿੱਚ 500 ਤੋਂ ਵੱਧ ਸੜਕਾਂ ਬੰਦ ਹੋ ਚੁੱਕੀਆਂ ਹਨ।
ਜ਼ਿਲ੍ਹੇ ਦੇ ਸਾਰੇ ਵਿਦਿਆਕ ਸੰਸਥਾਨਾਂ ਵਿੱਚ ਛੁੱਟੀ ਐਲਾਨੀ
ਭਾਰੀ ਮੀਂਹ ਦੇ ਮੱਦੇਨਜ਼ਰ, ਸ਼ਿਮਲਾ, ਮੰਡੀ ਅਤੇ ਕੁੱਲੂ ਜ਼ਿਲ੍ਹੇ ਦੇ 7 ਸਬ ਡਿਵੀਜ਼ਨ ਅਤੇ ਪੂਰੇ ਸੋਲਨ ਜ਼ਿਲ੍ਹੇ ਦੇ ਸਾਰੇ ਵਿਦਿਆਕ ਸੰਸਥਾਨਾਂ ਵਿੱਚ ਛੁੱਟੀ ਐਲਾਨੀ ਗਈ ਹੈ। ਮੰਡੀ ਜ਼ਿਲ੍ਹੇ ਦੇ ਕਰਸੋਗ ਸਬ ਡਿਵੀਜ਼ਨ ਅਤੇ ਸੁੰਦਰਨਗਰ, ਸ਼ਿਮਲਾ ਦੇ ਕੁਮਾਰਸੈਨ, ਰਾਂਪੁਰ, ਚੌਪਾਲ ਅਤੇ ਠਿਓਗ, ਕੁੱਲੂ ਦੇ ਨਿਰਮੰਡ ਅਤੇ ਸ਼ਿਮਲਾ ਸ਼ਹਿਰ ਦੇ ਚੈਲਸੀ, ਸੈਕਰੇਡ ਹਾਰਟ ਕਾਨਵੈਂਟ ਅਤੇ ਸੇਂਟ ਐਡਵਰਡ ਸਕੂਲ ਵਿੱਚ ਵੀ ਛੁੱਟੀ ਰਹੇਗੀ।
ਇਸ ਵਿਚਕਾਰ ਮੌਸਮ ਵਿਭਾਗ ਨੇ ਸਵੇਰੇ 10 ਵਜੇ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਬਿਲਾਸਪੁਰ, ਸੋਲਨ, ਸ਼ਿਮਲਾ, ਸਿਰਮੌਰ ਅਤੇ ਮੰਡੀ ਜ਼ਿਲ੍ਹਿਆਂ ਵਿੱਚ ਇਕ-ਦੋ ਵਾਰ ਭਾਰੀ ਮੀਂਹ ਪੈ ਸਕਦਾ ਹੈ। ਚੰਬਾ, ਕਾਂਗੜਾ, ਹਮੀਰਪੁਰ, ਊਨਾ, ਲਾਹੌਲ ਸਪੀਤੀ, ਕੁੱਲੂ ਅਤੇ ਕਿਨੌਰ 'ਚ ਵੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।
ਕੋਲ ਡੈਮ ਤੋਂ 24 ਘੰਟਿਆਂ ਵਿੱਚ ਤੀਜੀ ਵਾਰ ਛੱਡਿਆ ਗਿਆ ਪਾਣੀ, ਪੰਜਾਬ ਵਿੱਚ ਅਲਰਟ
ਪਹਾੜਾਂ 'ਚ ਹੋਈ ਭਾਰੀ ਮੀਂਹ ਤੋਂ ਬਾਅਦ ਸਤਲੁਜ ਨਦੀ ਦਾ ਪਾਣੀ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਸਤਲੁਜ 'ਤੇ ਬਣੇ ਕੋਲ ਡੈਮ ਤੋਂ ਅੱਜ ਸਵੇਰੇ 6 ਵਜੇ 30 ਮਿੰਟ 'ਤੇ ਦੁਬਾਰਾ ਪਾਣੀ ਛੱਡਿਆ ਗਿਆ। ਪਿਛਲੇ 24 ਘੰਟਿਆਂ ਦੌਰਾਨ ਇਹ ਤੀਜੀ ਵਾਰ ਹੈ ਜਦ ਪਾਣੀ ਛੱਡਿਆ ਗਿਆ। ਕੋਲ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦਾ ਪਾਣੀ ਪੱਧਰ 5 ਮੀਟਰ ਤੱਕ ਵੱਧ ਗਿਆ ਹੈ। ਇਹ ਦੇਖਦਿਆਂ ਪੰਜਾਬ 'ਚ ਲੋਕਾਂ ਨੂੰ ਨਦੀ ਕਿਨਾਰੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਦੂਜੇ ਪਾਸੇ ਪੌਂਗ ਡੈਮ ਤੋਂ ਵੀ ਸ਼ਾਮ 5 ਵਜੇ ਪਾਣੀ ਛੱਡਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।