ਇੰਝ ਵਿਹੜਾ ਸੁੰਭਰਦੀ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ, ਦੇਖੋ ਕਮਾਲ ਦੀ ਵੀਡੀਓ
ਏਬੀਪੀ ਸਾਂਝਾ | 13 Jul 2019 01:29 PM (IST)
ਸਵੱਛ ਭਾਰਤ ਮੁਹਿੰਮ ਤਹਿਤ ਕੀਤੀ ਜਾ ਰਹੀ ਇਸ ਸਾਫ-ਸਫਾਈ ਵਿੱਚ ਸਭ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਪਰ ਹੇਮਾ ਮਾਲਿਨੀ ਦੇ ਝਾੜੂ ਮਾਰਨ ਦਾ ਢੰਗ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ।
ਨਵੀਂ ਦਿੱਲੀ: ਸੰਸਦ ਭਵਨ ਦੇ ਬਾਹਰ ਸੰਸਦ ਮੈਂਬਰਾਂ ਨੇ ਸੜਕਾਂ ਦੀ ਸਫਾਈ ਕੀਤੀ। ਪਰ ਇਸ ਦੌਰਾਨ ਖਿੱਚ ਦਾ ਕੇਂਦਰ ਸਾਬਕਾ ਫ਼ਿਲਮੀ ਹਸਤੀ, ਧਰਮਿੰਦਰ ਦੀ ਪਤਨੀ ਤੇ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਰਹੀ। ਸਵੱਛ ਭਾਰਤ ਮੁਹਿੰਮ ਤਹਿਤ ਕੀਤੀ ਜਾ ਰਹੀ ਇਸ ਸਾਫ-ਸਫਾਈ ਵਿੱਚ ਸਭ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਪਰ ਹੇਮਾ ਮਾਲਿਨੀ ਦੇ ਝਾੜੂ ਮਾਰਨ ਦਾ ਢੰਗ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ। ਇੱਕ ਵਿਅਕਤੀ ਨੇ ਤਾਂ ਇੱਥੋਂ ਤਕ ਲਿਖ ਦਿੱਤਾ ਕਿ ਹੇਮਾ ਮਾਲਿਨੀ ਜੀ ਦਾ ਸਫਾਈ ਵਿੱਚ ਓਨਾ ਹੀ ਯੋਗਦਾਨ ਹੈ, ਜਿੰਨਾ ਸਚਿਨ ਤੇਂਦੁਲਕਰ ਦਾ ਫ਼ਿਲਮਾਂ ਵਿੱਚ। ਦੇਖੋ ਵੀਡੀਓ-