ਐਨਸੀਬੀ ਦੇ ਜ਼ੋਨ ਨਿਰਦੇਸ਼ਕ ਵਰਿੰਦਰ ਯਾਦਵ ਨੇ ਦੱਸਿਆ ਕਿ ਬੀਤੀ ਪੰਜ ਨਵੰਬਰ ਨੂੰ ਜੰਮੂ ਨੇੜਲੇ ਬਨਿਹਾਲ ਟੋਲ ਪਲਾਜ਼ਾ 'ਤੇ ਇੱਕ ਸੇਬਾਂ ਵਾਲੇ ਟਰੱਕ ਦੀ ਤਲਾਸ਼ੀ ਲਈ ਗਈ। ਸੇਬਾਂ ਦੀਆਂ ਪੇਟੀਆਂ ਨੂੰ ਟਿਕਾਉਣ ਲਈ ਲੱਕੜ ਦੇ ਕਰੇਟਾਂ ਵਿਚਲੀ ਖਾਲੀ ਥਾਂ 'ਚੋਂ ਪੈਕੇਟਾਂ ਦੇ ਰੂਪ ਵਿੱਚ ਇਹ ਨਸ਼ਾ ਬਰਾਮਦ ਕੀਤਾ ਗਿਆ। ਟਰੱਕ ਵਿੱਚ ਲੱਦੇ ਸੇਬਾਂ ਨੂੰ ਦਿੱਲੀ ਜਾ ਕੇ ਉਤਾਰਿਆ ਜਾਣਾ ਸੀ।
ਜ਼ਿਕਰਯੋਗ ਹੈ ਕਿ ਐਨਸੀਬੀ ਨੇ ਇਕੱਲੇ ਜੰਮੂ ਵਿੱਚੋਂ ਹੀ ਪਿਛਲੇ ਤਿੰਨ ਮਹੀਨਿਆਂ ਦੌਰਾਨ 800 ਕਰੋੜ ਰੁਪਏ ਮੁੱਲ ਦੀ 161 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜੰਮੂ ਵਿੱਚ ਇਹ ਨਸ਼ਾ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਰਸਤਿਓਂ ਭਾਰਤ ਆਉਂਦਾ ਹੈ।