ਇਸ ਕਦਮ ਨੂੰ ਸਰਕਾਰ ਨੇ ਕਾਲਾਧਨ, ਨਕਸਲਵਾਦ, ਅਤਵਾਦ ਅਤੇ ਭ੍ਰਸ਼ਟਾਚਾਰ ‘ਤੇ ਹਮਲਾ ਦੱਸਿਆ ਸੀ ਅਤੇ ਵਿਰੋਧੀ ਧੀਰ ਨੇ ਇਸ ਨੂੰ ਤੁਗਲਕੀ ਫਰਮਾਨ ਕਿਹਾ ਸੀ। ਕਾਂਗਰਸ ਨੇ ਇਸ ਕਦਮ ਦਾ ਪੂਰੇ ਦੇਸ਼ ‘ਚ ਵਿਰੋਧ ਕੀਤਾ ਸੀ। ਕਾਂਗਰਸ ਨੇ ਤਾਂ ਸਰਕਾਰ ਨੂੰ ਇਸ ਫੈਸਲੇ ‘ਤੇ ਜਨਤਾ ਤੋਂ ਮੁਆਫ਼ੀ ਮੰਗਣ ਦੀ ਗੱਲ ਵੀ ਕਹੀ ਸੀ।
ਹੁਣ ਜਾਣੋ ਨੋਟਬੰਦੀ ਨਾਲ ਕੀ ਖੱਟਿਆ ਤੇ ਕੀ ਗਵਾਇਆ
- ਨੋਟਬੰਦੀ ਦੇ ਫ਼ੈਸਲੇ ਨਾਲ ਦੇਸ਼ ‘ਚ ਜੀਡੀਪੀ ‘ਚ ਕਮੀ ਦੇਖਣ ਨੂੰ ਮਿਲੀ ਸੀ। ਕਈ ਛੋਟੇ ਤੇ ਲਘੂ ਉਦਯੋਗ ਤੇ ਨਿਰਮਾਣ ਇਕਾਈਆਂ ਬੰਦ ਹੋ ਗਈਆਂ।
- ਕੈਸ਼ ਦੀ ਕਮੀ ਆ ਗਈ ਸੀ ਅਤੇ ਕੈਸ਼ ਲਈ ਲਾਈਨਾਂ ‘ਚ ਲੱਗੇ ਲੋਕਾਂ ਚੋਂ ਕਰੀਬ 115 ਲੋਕਾਂ ਦੀ ਮੌਤ ਹੋ ਗਈ ਸੀ।
- ਰਿਜ਼ਰਵ ਬੈਂਕ ਨੇ 500-2000 ਰੁਪਏ ਦੇ ਨਵੇਂ ਨੋਟ ਬਾਜ਼ਾਰ ‘ਚ ਲਿਆਂਦੇ ਜੋ ਐਟੀਐਮ ਮਸ਼ੀਨਾਂ ‘ਚ ਫਿੱਟ ਨਹੀਂ ਹੋਏ ਅਤੇ ਫੇਰ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
- ਸਰਕਾਰ ਅਤੇ ਆਰਬੀਆਈ ਨੇ ਮਿਲ ਕੇ ਨੋਟਬੰਦੀ ਦੇ ਪਹਿਲਾਂ 50 ਦਿਨਾਂ ‘ਚ 74 ਵਾਰ ਨੋਟੀਫੀਕੇਸ਼ਨ ਜਾਰੀ ਕੀਤੇ ਅਤੇ ਕਈ ਫੈਸਲੇ ਵਾਪਸ ਲਏ ਸੀ। ਸਰਕਾਰ ਦੇ ਇਸ ਕਦਮ ਦੀ ਲੋਕਾਂ ਨੇ ਵੀ ਜੰਮ ਕੇ ਆਲੋਚਨਾ ਕੀਤੀ ਸੀ।
- ਸਰਕਾਰ ਦੇ ਇਸ ਕਦਮ ਨਾਲ 99 ਫ਼ੀਸਦ ਪੁਰਾਣੇ ਨੋਟ ਵਾਪਸ ਆ ਗਏ ਸੀ। ਆਰਬੀਆਈ ਨੇ ਆਪਣੀ 2017-18 ਦੀ ਸਲਾਨਾ ਰਿਪੋਰਟ ‘ਚ ਜ਼ਿਕਰ ਕੀਤਾ ਸੀ ਕੀ ਨੋਟਬੰਦੀ ਕਰਕੇ 15.31 ਲੱਖ ਕਰੋੜ ਰੁਪਏ ਵਾਪਸ ਬੈਂਕਿੰਗ ਸਿਸਟਮ ‘ਚ ਆ ਗਏ ਹਨ। ਜਦੋਂ ਕਿ ਬਾਜ਼ਾਰ ‘ਚ 15.417 ਲੱਖ ਕਰੋੜ ਚੱਲ ਰਹੇ ਸੀ।
- ਆਰਬੀਆਈ ਦੀ ਰਿਪੋਰਟ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ। ਕਈ ਸਿਆਸੀ ਪਾਰਟੀਆਂ ਨੇ ਸਵਾਲ ਚੁੱਕੇ ਸਨ ਕਿ ਕਿਹਾ ਗਿਆ ਸੀ ਕਿ ਨੋਟਬੰਦੀ ਨਾਲ ਭ੍ਰਿਸ਼ਟਾਚਾਰ ‘ਤੇ ਰੋਕ ਲੱਗੇਗੀ। ਨਕਸਲੀਆਂ ਦੀ ਤਾਕਤ ਘੱਟੇਗੀ ਅਤੇ ਕਸ਼ਮੀਰ ‘ਚ ਪੱਥਰਬਜ਼ੀ ‘ਚ ਕਮੀ ਆਵੇਗੀ। ਇਸ ਦਾਅਵੇ ਦਾ ਕੀ ਹੋਇਆ?
- ਸਰਕਾਰ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਸੀ। ਆਰਬੀਆਈ ਦੀ ਰਿਪੋਰਟ ਮੁਤਾਬਕ ਸਿਰਫ 10,720 ਕਰੋੜ ਰੁਪਏ ਬਾਜ਼ਾਰ 'ਚੋਂ ਬਾਹਰ ਹੋਏ।
- ਹਾਲਾਂਕਿ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਸਰਕਾਰ ਦੇ ਇਸ ਫੈਸਲੇ ਦਾ ਬਚਾਅ ਕੀਤਾ ਅਤੇ ਕਿਹਾ ਕਿ ਸਰਕਾਰ ਦਾ ਫੈਸਲਾ ਕਾਮਯਾਬ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਲੋਕਾਂ ਨੇ ਟੈਕਸ ਭਰਨਾ ਸ਼ੁਰੂ ਕੀਤਾ ਹੈ।