ਫਤਿਹਾਬਾਦ: ਦਿੱਲੀ 'ਚ ਹਿੰਸਾ ਤੋਂ ਬਾਅਦ ਹਰਿਆਣਾ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਫਤਿਹਾਬਾਦ ਦੇ ਡੀਸੀ ਨੇ ਹੁਕਮਾਂ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ 'ਚ ਅਸ਼ਾਂਤੀ ਮਗਰੋਂ ਹਾਈ ਅਲਰਟ ਦੇ ਹੁਕਮ ਮਿਲੇ ਹਨ। ਪੂਰੇ ਹਰਿਆਣਾ 'ਚ ਹਾਈ ਅਲਰਟ ਦੇ ਹੁਕਮ ਮਿਲੇ ਹਨ। ਪੂਰੇ ਹਰਿਆਣਾ 'ਚ ਹਾਈ ਅਲਰਟ ਜਾਰੀ ਹੋਇਆ ਹੈ। ਹਾਈ ਅਲਰਟ ਤੋਂ ਬਾਅਦ ਸੁਰੱਖਿਆ ਹੋਰ ਸਖਤ ਕਰ ਦਿੱਤੀ ਗਈ ਹੈ।


ਸਾਰੇ ਡਿਊਟੀ ਮੈਜਿਸਟ੍ਰੇਟਸ ਨੂੰ ਹੁਕਮ


ਪੁਲਿਸ ਦੇ ਨਾਲ ਕੁਆਰਡੀਨੇਟ ਕਰਦਿਆਂ ਕਾਨੂੰਨ ਵਿਵਸਥਾ 'ਤੇ ਸਖਤ ਨਜ਼ਰ ਰੱਖਣਗੇ। ਕਿਸੇ ਵੀ ਤਰ੍ਹਾਂ ਨਾਲ ਕੋਈ ਹਿੰਸਾ ਨਾ ਹੋ ਸਕੇ ਤੇ ਹਾਲਾਤ ਕਾਬੂ 'ਚ ਰਹਿਣ ਇਸ ਲਈ ਸੁਰੱਖਿਆ ਵਿਵਸਥਾ ਅਲਰਟ 'ਤੇ ਰੱਖੀ ਗਈ ਹੈ। ਹਰਿਆਣਾ ਦੇ ਤਿੰਨ ਜ਼ਿਲ੍ਹਿਆਂ ਸੋਨੀਪਤ, ਇੱਜਰ ਤੇ ਪਲਵਲ 'ਚ ਇੰਟਰਨੈੱਟ ਬੰਦ ਕਰਨ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ