ਨਵੀਂ ਦਿੱਲੀ: ਸੁਰੱਖਿਆ ਏਜੰਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਲਗਪਗ ਅੱਧੀ ਦਰਜਨ ਅੱਤਵਾਦੀ ਸ੍ਰੀਲੰਕਾ ਦੇ ਰਾਹ ਤਾਮਿਲਨਾਡੂ ਦੇ ਕੋਇੰਬਟੂਰ ਅੰਦਰ ਦਾਖ਼ਲ ਹੋ ਗਏ ਹਨ। ਅੱਤਵਾਦੀਆਂ ਦੀ ਘੁਸਪੈਠ ਦੀ ਸੂਚਨਾ ਬਾਅਦ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।


ਸੂਤਰਾਂ ਮੁਤਾਬਕ ਇਹ ਅੱਤਵਾਦੀ ਸ੍ਰੀਲੰਕਾ ਦੇ ਰਸਤੇ ਭਾਰਤ ਵਿੱਚ ਦਾਖਲ ਹੋਏ ਹਨ। ਹਾਸਲ ਖੁਫੀਆ ਜਾਣਕਾਰੀ ਅਨੁਸਾਰ ਇੱਥੇ ਇੱਕ ਪਾਕਿਸਤਾਨੀ ਤੇ ਸ਼੍ਰੀਲੰਕਾ ਦਾ ਤਾਮਿਲ ਅੱਤਵਾਦੀ ਹੈ। ਇਹ ਸਾਰੇ ਅੱਤਵਾਦੀ ਮੁਸਲਮਾਨ ਹਨ, ਪਰ ਉਨ੍ਹਾਂ ਹਿੰਦੂਆਂ ਦਾ ਭੇਸ ਬਦਲਿਆ ਹੋਇਆ ਹੈ।


ਲਸ਼ਕਰ ਦੇ ਅੱਤਵਾਦੀਆਂ ਨੇ ਤਿਲਕ ਤੇ ਭਬੂਤ ਲਾ ਕੇ ਰੱਖੀ ਹੈ। ਚੇਤਾਵਨੀ ਦੇ ਮੱਦੇਨਜ਼ਰ ਰਾਜਧਾਨੀ ਚੇਨੱਈ ਸਮੇਤ ਪੂਰੇ ਸੂਬੇ ਵਿੱਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਇਨ੍ਹਾਂ ਅੱਤਵਾਦੀਆਂ ਵਿੱਚੋਂ ਇੱਕ ਪਾਕਿਸਤਾਨ ਦਾ ਹੈ।


ਦੱਸਿਆ ਜਾ ਰਿਹਾ ਹੈ ਕਿ ਸ਼੍ਰੀਲੰਕਾ ਦੇ ਕੁਝ ਲੋਕਾਂ ਨੇ ਲਸ਼ਕਰ ਦੇ ਅੱਤਵਾਦੀਆਂ ਨੂੰ ਭਾਰਤ ਵਿੱਚ ਦਾਖਲ ਹੋਣ ਵਿੱਚ ਮਦਦ ਕੀਤੀ ਹੈ। ਉੱਧਰ ਜੰਮੂ-ਕਸ਼ਮੀਰ ਵਿੱਚ ਵੀ ਅੱਤਵਾਦ ਵਿਰੋਧੀ ਅਭਿਆਨ ਤੇਜ਼ ਕਰ ਦਿੱਤਾ ਗਿਆ ਹੈ।