ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਹੁਣ ਹਾਈ ਸਿਕਿਓਰਟੀ ਨੰਬਰ ਪਲੇਟ ਤੇ ਕਲਰ ਕੋਡਡ ਸਟੀਕਰਸ ਲਾਜ਼ਮੀ ਹੋ ਗਏ ਹਨ। ਹੁਣ ਸਖ਼ਤੀ ਨਾਲ ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਸਾਰੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਟਰਾਂਸਪੋਰਟ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਸੀ। ਹੁਣ ਜਾਗਰੂਕ ਕਰਨ ਲਈ ਸੀਮਿਤ ਤੌਰ 'ਤੇ ਇਹ ਅਭਿਆਨ ਚਲਾਇਆ ਜਾ ਰਿਹਾ ਹੈ।
ਜਿਸ 'ਚ ਦਿੱਲੀ ਦੇ 9 ਵੱਖ-ਵੱਖ ਇਲਾਕਿਆਂ 'ਚ ਹਾਈ ਸਿਕਿਓਰਟੀ ਨੰਬਰ ਪਲੇਟ ਨਾ ਹੋਣ 'ਤੇ ਲੋਕਾਂ 'ਤੇ ਜੁਰਮਾਨਾ ਲਾਇਆ ਜਾ ਰਿਹਾ ਹੈ। ਐਚਐਸਆਰਪੀ ਨਾ ਹੋਣ 'ਤੇ ਚਾਲਕਾਂ ਨੂੰ ਪੰਜ ਹਜ਼ਾਰ 500 ਰੁਪਏ ਦਾ ਜੁਰਮਾਨਾ ਚੁਕਾਉਣਾ ਪੈ ਸਕਦਾ ਹੈ। ਦਿੱਲੀ 'ਚ ਇਹ ਡ੍ਰਾਈਵ 16 ਦਸੰਬਰ ਤੋਂ ਸ਼ੁਰੂ ਹੋਈ ਹੈ ਤੇ ਜਨਵਰੀ ਦੇ ਪਹਿਲੇ ਹਫ਼ਤੇ ਤਕ ਇਹ ਬੰਦ ਹੋ ਸਕਦੀ ਹੈ।
ਫਿਲਹਾਲ ਦਿੱਲੀ ਟਰਾਂਸਪੋਰਟ ਵਿਭਾਗ ਦੀਆਂ 9 ਟੀਮਾਂ ਚਲਾਨ ਦੀ ਪ੍ਰਕਿਰਿਆ ਨੂੰ ਅੰਜ਼ਾਮ ਦੇ ਰਹੀਆਂ ਹਨ। ਬਾਅਦ 'ਚ ਟੀਮਾਂ ਦੀ ਸੰਖਿਆ ਵਧਾ ਕੇ 50 ਕਰ ਦਿੱਤੀ ਜਾਵੇਗੀ ਜੋ ਦਿੱਲੀ ਦੇ ਵੱਖ-ਵੱਖ ਕੋਨਿਆ 'ਤੇ ਕਾਨੂੰਨ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨਗੀਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ