ਨਵੀਂ ਦਿੱਲੀ: ਕਾਂਗਰਸ 'ਚ ਵਿਆਪਕ ਇਕਜੁੱਟਤਾ ਲਈ ਸੋਨੀਆ ਗਾਂਧੀ ਦੇ ਘਰ ਬੁਲਾਈ ਬੈਠਕ 'ਚ ਜਿੱਥੇ ਸੋਨੀਆਂ ਨੇ ਇਕ ਪਰਿਵਾਰ ਵਾਂਗ ਕੰਮ ਕਰਨ ਦੀ ਅਪੀਲ ਕੀਤੀ ਉੱਥੇ ਹੀ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਦੇ ਤੌਰ 'ਤੇ ਆਪਣੀ ਵਾਪਸੀ ਦੇ ਸੰਕੇਤ ਦਿੱਤੇ ਹਨ।


ਜਿੱਥੇ ਇਕ ਪਾਸੇ ਲੀਡਰਾਂ ਨੇ ਕਿਹਾ ਕਿ ਬੈਠਕ ਸਾਕਾਰਾਤਕ ਮਾਹੌਲ 'ਚ ਹੋਈ। ਦੂਜੇ ਪਾਸੇ ਕੁਝ ਅਸੰਤੁਸ਼ਟ ਲੀਡਰਾਂ ਦੇ ਸੂਤਰਾਂ ਮੁਤਾਬਕ ਕੋਈ ਠੋਸ ਹੱਲ ਨਹੀਂ ਨਿੱਕਲਿਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਬੈਠਕਾਂ ਹੋਣਗੀਆਂ। ਕੋਰੋਨਾ ਕਾਰਨ ਕਈ ਮਹੀਨਿਆਂ ਬਾਅਦ ਸ਼ਨੀਵਾਰ ਸੋਨੀਆ ਗਾਂਧੀ ਨੇ ਆਪਣੀ ਰਿਹਾਇਸ਼ 'ਤੇ ਪਾਰਟੀ ਦੇ ਵੱਡੇ ਲੀਡਰਾਂ ਦੀ ਬੈਠਕ ਬੁਲਾਈ ਜਿਸ 'ਚ ਅਸੰਤੁਸਟ ਗੁੱਟ ਦੇ 7 ਲੀਟਰ ਵੀ ਸ਼ਾਮਲ ਹੋਏ।


ਸੋਨੀਆਂ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਸਮੇਤ ਕੁੱਲ 19 ਲੀਡਰ ਬੈਠਕ 'ਚ ਮੌਜੂਦ ਰਹੇ। ਸੋਨੀਆ ਗਾਂਧੀ ਨੇ ਕਿਹਾ ਅਸੀਂ ਸਾਰੇ ਇਕ ਪਰਿਵਾਰ ਵਾਂਗ ਹਾਂ ਤੇ ਸਭ ਨੇ ਮਿਲ ਕੇ ਕੰਮ ਕਰਨਾ ਹੈ। ਉੱਥੇ ਹੀ ਅਸਤੁੰਸ਼ਟ ਲੀਡਰਾਂ ਦੇ ਕਰੀਬੀਆਂ ਮੁਤਾਬਕ ਉਨ੍ਹਾਂ ਆਪਣਾ ਪੱਖ ਸੋਨੀਆ ਗਾਂਧੀ ਸਾਹਮਣੇ ਰੱਖਿਆ। ਸੂਤਰਾਂ ਮੁਤਾਬਕ ਸੋਨੀਆਂ ਗਾਂਧੀ ਨੇ ਇਨ੍ਹਾਂ ਲੀਡਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ।


ਉੱਚ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਨੇ ਕਿਹਾ ਪਾਰਟੀ ਦੀ ਜੋ ਵੀ ਜ਼ਿੰਮੇਵਾਰੀ ਹੋਵੇਗੀ ਨਿਭਾਵਾਂਗਾ। ਹਾਲਾਂਕਿ ਜਦੋਂ ਲੀਡਰਾਂ ਨੇ ਉਨ੍ਹਾਂ ਤੋਂ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਨੂੰ ਕਿਹਾ ਤਾਂ ਰਾਹੁਲ ਨੇ ਜਵਾਬ ਦਿੱਤਾ ਕਿ ਇਸ ਸਮੇਂ ਇਸ ਮੁੱਦੇ ਨੂੰ ਚੋਣ ਪ੍ਰਕਿਰਿਆ 'ਤੇ ਛੱਡਣਾ ਬਿਹਤਰ ਹੋਵੇਗਾ।


ਸੂਤਰਾਂ ਮੁਤਾਬਕ ਗੁਲਾਮ ਨਬੀ ਆਜ਼ਾਦ ਜਿਹੇ ਅਸੰਤੁਸ਼ਟ ਲੀਡਰਾਂ ਵੱਲ ਇਸ਼ਾਰਾ ਕਰਦਿਆਂ ਰਾਹੁਲ ਨੇ ਕਿਹਾ ਸਾਰੇ ਸੀਨੀਅਰ ਲੀਡਰ ਪਾਰਟੀ ਲਈ ਮਹੱਤਵਪੂਰਨ ਹਨ ਤੇ ਉਹ ਉਨ੍ਹਾਂ ਦਾ ਸਨਮਾਨ ਕਰਦੇ ਹਨ। ਕਿਉਂਕਿ ਜ਼ਿਆਦਾਤਰ ਉਨ੍ਹਾਂ ਦੇ ਪਿਤਾ ਦੇ ਦੋਸਤ ਰਹੇ ਹਨ ਤੇ ਇਕੱਠੇ ਕੰਮ ਕਰ ਚੁੱਕੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ