ਨਵੀਂ ਦਿੱਲੀ: ਹਿਮਾਚਲ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ 58 ਨਾਵਾਂ ਦੀ ਲਿਸਟ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਰਕੀ ਤੋਂ ਜਦਕਿ ਰਾਜਿੰਦਰ ਰਾਣਾ ਸੁਜਾਨਪੁਰ ਤੋਂ ਚੋਣ ਲੜਨਗੇ।
ਹਿਮਾਚਲ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਨਾਦੌਨ ਸੀਟ ਤੋਂ ਚੋਣ ਲੜਣਗੇ। ਕਾਂਗਰਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਕੁੱਲ 68 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ 'ਚ 9 ਨਵੰਬਰ ਨੂੰ ਵਿਧਾਨ ਸਭਾ ਚੋਣ ਹੈ। ਚੋਣ 'ਚ ਨਾਮਜ਼ਦਗੀਆਂ ਦੀ ਤਾਰੀਖ਼ 16 ਅਕਤੂਬਰ ਤੋਂ 23 ਅਕਤੂਬਰ ਤੱਕ ਹੈ ਤੇ ਨਾਂਅ ਵਾਪਸ ਲੈਣ ਦੀ ਆਖ਼ਰੀ ਤਾਰੀਖ਼ 26ਅਕਤੂਬਰ ਹੈ। ਵੋਟਾਂ ਦੀ ਗਿਣਤੀ 18 ਦਿਸੰਬਰ ਨੂੰ ਹੋਵੇਗੀ।