ਹਿਮਾਚਲ ਪ੍ਰਦੇਸ਼ ਦਾ ਐਗਜ਼ਿਟ ਪੋਲ: ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਵਿੱਚ 68 ਸੀਟਾਂ ਹਨ। ਪੂਰਬੀ ਹਿਮਾਚਲ ਵਿੱਚ 34 ਸੀਟਾਂ ਤੇ ਪੱਛਮੀ ਹਿਮਾਚਲ ਵਿੱਚ 34 ਸੀਟਾਂ ਹਨ। ਇੱਥੇ ਮੁੱਖ ਟੱਕਰ ਕਾਂਗਰਸ ਤੇ ਬੀਜੇਪੀ ਵਿਚਾਲੇ ਹੈ। ਇਸ ਵੇਲੇ ਸੱਤਾ ਵਿੱਚ ਕਾਂਗਰਸ ਹੈ।
ਹਿਮਾਚਲ ਪ੍ਰਦੇਸ਼ ਐਗਜ਼ਿਟ ਪੋਲ 2017, ਲਾਈਵ ਅਪਡੇਟ
ਐਗਜ਼ਿਟ ਪੋਲ ਮੁਤਾਬਕ ਹਿਮਾਚਲ ਦੀਆਂ 68 ਸੀਟਾਂ ਵਿੱਚੋਂ 38 ਬੀਜੇਪੀ ਦੀ ਝੋਲੀ ਪੈਂਦੀਆਂ ਦਿੱਸ ਰਹੀਆਂ ਹਨ। ਕਾਂਗਰਸ ਨੂੰ 29 ਸੀਟਾਂ 'ਤੇ ਸਬਰ ਕਰਨਾ ਪੈ ਸਕਦਾ ਹੈ।
ਵੋਟ ਫੀਸਦੀ ਦੀ ਗੱਲ ਕਰੀਏ ਤਾਂ ਕੋਈ ਜ਼ਿਆਦਾ ਫਰਕ ਦਿਖਾਈ ਨਹੀਂ ਦਿੰਦਾ। ਬੀਜੇਪੀ ਨੂੰ 45 ਫੀਸਦੀ ਤੇ ਕਾਂਗਰਸ ਨੂੰ 42 ਫੀਸਦੀ ਵੋਟ ਮਿਲ ਰਿਹਾ ਹੈ। ਹੋਰਾਂ ਦੇ ਖਾਤੇ 13 ਫੀਸਦੀ ਵੋਟ ਆਏਗਾ।