ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਮਗਰੋਂ ਹੁਣ ਹਿਮਾਚਲ ਪ੍ਰਦੇਸ਼ ਦੇ ਰਾਹ ਵੀ ਸੈਲਾਨੀਆਂ ਲਈ ਖੁੱਲ੍ਹ ਗਏ ਹਨ। ਸੈਰ-ਸਪਾਟਾ ਵਿਭਾਗ ਇਸ ਸਬੰਧੀ ਗਾਈਡਲਾਈਨਜ਼ ਤਿਆਰ ਕਰ ਰਿਹਾ ਹੈ।

ਹਿਮਾਚਲ ਪ੍ਰਦੇਸ਼ ਜਾਣ ਵਾਲੇ ਸੈਲਾਨੀਆਂ ਨੂੰ ਘੱਟੋ ਘੱਟ ਪੰਜ ਦਿਨ ਪਹਿਲਾਂ ਬੁਕਿੰਗ ਕਰਾਉਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ICMR ਲੈਬ ਤੋਂ 72 ਘੰਟੇ ਦੌਰਾਨ ਦੀ ਟੈਸਟ ਰਿਪੋਰਟ ਹੋਣੀ ਜ਼ਰੂਰੀ ਹੈ।

ਬਾਹਰ ਤੋਂ ਆਉਣ ਵਾਲੇ ਹਿਮਾਚਲੀਆਂ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ। ਡੀਸੀ ਤੋਂ ਈ ਪਾਸ ਦੀ ਕੋਈ ਲੋੜ ਨਹੀਂ ਹੋਵੇਗੀ। ਹਿਮਾਚਲ 'ਚ ਜਾਣ ਵਾਲਿਆਂ ਦੀ QR ਕੋਡ ਜ਼ਰੀਏ ਐਂਟਰੀ ਹੋਵੇਗੀ।