Himachal Pradesh News: ਹਿਮਾਚਲ ਵਿੱਚ ਰਾਜ ਸਭਾ ਚੋਣਾਂ ਦੀ ਇੱਕ ਸੀਟ ਲਈ ਭਾਜਪਾ ਦੇ ਹਰਸ਼ ਮਹਾਜਨ ਨੇ ਚੋਣ ਜਿੱਤੀ ਹੈ। ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 


ਕਿਸਮਤ ਨੇ ਹਰਸ਼ ਮਹਾਜਨ ਦਾ ਸਾਥ ਦਿੱਤਾ। ਦੋਵਾਂ ਆਗੂਆਂ ਨੂੰ 34-34 ਵੋਟਾਂ ਮਿਲੀਆਂ ਸਨ। ਬਾਅਦ ਵਿੱਚ ਹਰਸ਼ ਮਹਾਜਨ ਨੇ ਪਰਚੀ ਰਾਹੀਂ ਜਿੱਤ ਦਰਜ ਕੀਤੀ। ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਮੈਂਬਰਾਂ ਦੀ ਗਿਣਤੀ 68 ਹੈ। ਬਹੁਤ ਹੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ, ਜਦੋਂ ਕਾਂਗਰਸੀ ਵਿਧਾਇਕਾਂ ਨੇ ਕਰਾਸ ਵੋਟਿੰਗ ਕੀਤੀ।


ਕਰਾਸ ਵੋਟਿੰਗ ਨੇ ਵਿਗਾੜਿਆ ਕਾਂਗਰਸ ਦੇ ਖੇਡ


ਕਾਂਗਰਸ ਦੇ ਕੁੱਲ 40 ਅਤੇ ਭਾਜਪਾ ਦੇ 25 ਵਿਧਾਇਕ ਹਨ। ਇਸ ਤੋਂ ਇਲਾਵਾ ਸੂਬੇ ਵਿੱਚ ਤਿੰਨ ਆਜ਼ਾਦ ਵਿਧਾਇਕ ਵੀ ਹਨ। ਚੋਣਾਂ ਦੌਰਾਨ ਹੀ ਕਾਂਗਰਸ ਦੇ ਛੇ ਵਿਧਾਇਕਾਂ ਦੀ ਕਰਾਸ ਵੋਟਿੰਗ ਹੋਣ ਦੀਆਂ ਕਿਆਸਅਰਾਈਆਂ ਲਾਈਆਂ ਗਈਆਂ ਸਨ, ਜਿਸ ਦੀ ਪੁਸ਼ਟੀ ਨਤੀਜੇ ਆਉਣ 'ਤੇ ਹੋ ਗਈ ਸੀ।


ਭਾਜਪਾ ਦੇ ਸਮਰਥਨ ਵਿੱਚ ਕਾਂਗਰਸ ਦੇ ਛੇ ਵਿਧਾਇਕਾਂ ਅਤੇ ਤਿੰਨ ਆਜ਼ਾਦ ਉਮੀਦਵਾਰਾਂ ਦੀ ਕਰਾਸ ਵੋਟਿੰਗ ਕਾਰਨ ਅਭਿਸ਼ੇਕ ਮਨੂ ਸਿੰਘਵੀ ਦੇ ਹੱਕ ਵਿੱਚ 34 ਵੋਟਾਂ ਪਈਆਂ ਜਦੋਂਕਿ ਹਰਸ਼ ਮਹਾਜਨ ਨੂੰ ਵੀ ਇੰਨੀਆਂ ਹੀ ਵੋਟਾਂ ਮਿਲੀਆਂ। ਅਜਿਹੇ 'ਚ ਦੋਵਾਂ ਵਿਚਾਲੇ ਟਾਈ ਹੋਇਆ ਅਤੇ ਫਿਰ ਪਰਚੀ ਰਾਹੀਂ ਨਤੀਜਾ ਹਰਸ਼ ਮਹਾਜਨ ਦੇ ਹੱਕ 'ਚ ਆ ਗਿਆ।


ਇਹ ਵੀ ਪੜ੍ਹੋ: Hina Khan: ਟੀਵੀ ਅਦਾਕਾਰਾ ਹਿਨਾ ਖਾਨ ਨਾਲ ਹਾਦਸਾ, ਸ਼ੂਟਿੰਗ ਕਰਦੀ ਪੌੜੀਆਂ ਤੋਂ ਡਿੱਗੀ ਅਦਾਕਾਰਾ, ਵੀਡੀਓ ਹੋਇਆ ਵਾਇਰਲ


ਹਰਸ਼ ਮਹਾਜਨ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਂਦੇ ਨਜ਼ਰ ਆਏ। ਮਹਾਜਨ ਨੇ ਜਿੱਤ ਤੋਂ ਬਾਅਦ ਮੀਡੀਆ ਨੂੰ ਕਿਹਾ, ''ਇਹ ਭਾਜਪਾ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜਿੱਤ ਹੈ।''


ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ ਇਸ ਜਿੱਤ ਦੇ ਮੱਦੇਨਜ਼ਰ ਸੀਐੱਮ ਸੁਖਵਿੰਦਰ ਸਿੰਘ ਸੁੱਖੂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਜੇਕਰ ਵਿਧਾਇਕ ਇੱਕ ਸਾਲ ਵਿੱਚ ਹੀ ਚਲੇ ਜਾਂਦੇ ਹਨ ਤਾਂ ਜਨਤਾ ਉਨ੍ਹਾਂ 'ਤੇ ਕਿਵੇਂ ਭਰੋਸਾ ਕਰੇਗੀ?


ਕੌਣ ਹੈ ਹਰਸ਼ ਮਹਾਜਨ?


1955 ਵਿੱਚ ਚੰਬਾ ਵਿੱਚ ਜੰਮੇ ਹਰਸ਼ ਮਹਾਜਨ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਵਿਧਾਨ ਸਭਾ ਸਪੀਕਰ ਦੇਸ਼ ਰਾਜ ਮਹਾਜਨ ਦੇ ਪੁੱਤਰ ਹਨ। ਹਰਸ਼ ਮਹਾਜਨ ਨੇ ਆਪਣਾ ਸਿਆਸੀ ਕਰੀਅਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ।


ਹਰਸ਼ ਮਹਾਜਨ ਪਹਿਲੀ ਵਾਰ 1993 ਵਿੱਚ ਵਿਧਾਇਕ ਚੁਣੇ ਗਏ ਸਨ। ਇਸ ਤੋਂ ਬਾਅਦ ਉਹ 1998 ਅਤੇ 2003 ਵਿੱਚ ਮੁੜ ਵਿਧਾਇਕ ਬਣੇ। ਹਰਸ਼ ਮਹਾਜਨ ਸੂਬੇ ਵਿੱਚ ਪਸ਼ੂ ਪਾਲਣ ਮੰਤਰੀ ਵੀ ਰਹਿ ਚੁੱਕੇ ਹਨ। ਹਾਲਾਂਕਿ, ਸਤੰਬਰ 2022 ਵਿੱਚ, ਉਸਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਏ।


ਇਹ ਵੀ ਪੜ੍ਹੋ: Haryana news: ਹਰਿਆਣਾ ਦੇ ਇਨ੍ਹਾਂ ਇਲਾਕਿਆਂ 'ਚ ਮੋਬਾਈਲ ਇੰਟਰਨੈੱਟ ਬੰਦ, ਜਾਣੋ ਕਦੋਂ ਰਹੇਗਾ ਬੈਨ?