ਹਿਸਾਰ: ਹਿਸਾਰ ਛਾਉਣੀ ਵਿੱਚ ਫੌਜ ਦੀਆਂ ਜਾਂਚ ਏਜੰਸੀਆਂ ਨੇ ਤਿੰਨ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਮੋਬਾਈਲ ਫੋਨਜ਼ ਵਿੱਚੋਂ ਛਾਉਣੀ ਦੇ ਅੰਦਰ ਦੀਆਂ ਵੀਡੀਓਜ਼ ਮਿਲੀਆਂ ਹਨ। ਤਿੰਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਨੀਵਾਰ ਇਨ੍ਹਾਂ ਨੂੰ ਪੁਲਿਸ ਨੂੰ ਸੌਪ ਦਿੱਤਾ ਜਾਏਗਾ।


ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਮਸਾਬੀ ਵਾਸੀ 22 ਸਾਲਾ ਖਾਲਿਦ, ਮੁਜ਼ੱਫਰਨਗਰ ਦੇ ਸ਼ੇਰਪੁਰ ਪਿੰਡ ਦੇ 28 ਸਾਲਾ ਮਹਿਤਾਬ ਤੇ 34 ਸਾਲਾ ਰਾਗੀਬ ਵਜੋਂ ਹੋਈ ਹੈ। ਦੱਸ ਦੇਈਏ ਛਾਉਣੀ ਵਿੱਚ ਇਨ੍ਹੀਂ ਦਿਨੀਂ ਨਿਰਮਾਣ ਕਾਰਜ ਚੱਲ ਰਹੇ ਹਨ, ਜਿਸ ਲਈ ਠੇਕੇਦਾਰ ਬਾਹਰੋਂ ਮਜ਼ਦੂਰ ਭੇਜ ਰਹੇ ਹਨ। ਇਹ ਤਿੰਨੋਂ ਸ਼ੱਕੀ ਵੀ ਠੇਕੇਦਾਰ ਜ਼ਰੀਏ ਮਜ਼ਦੂਰੀ ਕਰਨ ਲਈ ਛਾਉਣੀ ਵਿੱਚ ਆਏ ਸਨ।