ਫ਼ੌਜ ਤੇ NDRF ਟੀਮਾਂ ਦਾ ਕਮਾਲ, 48 ਘੰਟਿਆਂ ਬਾਅਦ ਡੇਢ ਸਾਲਾ ਮਾਸੂਮ 60 ਫੁੱਟ ਡੂੰਘੇ ਬੋਰਵੈੱਲ 'ਚੋਂ ਕੱਢਿਆ
ਏਬੀਪੀ ਸਾਂਝਾ | 22 Mar 2019 06:11 PM (IST)
ਹਿਸਾਰ: ਰਾਜਸਥਾਨ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਾਲਸਮੰਦ ਪਿੰਡ ਦੇ ਖੇਤਾਂ ਦੀਆਂ ਢਾਣੀਆਂ ਨੇੜੇ ਡੇਢ ਸਾਲ ਦੇ ਬੱਚੇ ਨੂੰ 60 ਫੁੱਟ ਡੂੰਘੇ ਬੋਰਵੈੱਲ ਵਿੱਚੋਂ 48 ਘੰਟਿਆਂ ਬਾਅਦ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਬੱਚੇ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ ਉਪਰੰਤ ਹਸਪਤਾਲ 'ਚ ਮੈਡੀਕਲ ਲਈ ਲਿਜਾਇਆ ਗਿਆ ਹੈ। ਦੋ ਦਿਨ ਪਹਿਲਾਂ ਬੱਚਾ ਨਜੀਬ ਖ਼ਾਨ ਆਪਣੇ ਹਾਣ ਦੇ ਬੱਚਿਆਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਬੋਰਵੈੱਲ ਵਿੱਚ ਡਿੱਗ ਪਿਆ। ਉਸ ਨੂੰ ਬਾਹਰ ਕੱਢਣ ਲਈ ਬੋਰਵੈੱਲ ਦੇ ਬਰਾਬਰ ਵੱਡਾ ਟੋਇਆ ਪੁੱਟਿਆ ਗਿਆ ਅਤੇ ਉੱਥੇ ਸਿੱਧੀ ਸੁਰੰਗ ਖੋਦ ਕੇ ਨਜੀਬ ਨੂੰ ਬਾਹਰ ਕੱਢਿਆ ਗਿਆ। ਜ਼ਰੂਰ ਪੜ੍ਹੋ- ਦੋ ਦਿਨਾਂ ਤੋਂ 60 ਫੁੱਟ ਡੂੰਘੇ ਬੋਰਵੈੱਲ 'ਚ ਫਸਿਆ ਮਾਸੂਮ, ਬਚਾਅ ਕਾਰਜ ਜਾਰੀ