ਭੋਪਾਲ: ਭਾਰਤ ਵੱਖ-ਵੱਖ ਰੀਤਾਂ ਅਤੇ ਪਰੰਪਰਾਵਾਂ ਦਾ ਦੇਸ਼ ਹੈ। ਇੱਥੇ ਅਨੇਕਾਂ ਹੀ ਤਿਓਹਾਰ ਮਨਾਏ ਜਾਂਦੇ ਹਨ ਅਤੇ ਅਨੇਕਾਂ ਹੀ ਪਰੰਪਰਾਵਾਂ ਨੂੰ ਮਨੀਆ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਪਰੰਪਰਾ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਪ ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ ਦੀ ਹੈ। ਇੱਥੇ ਦੇ ਲੋਕ ਹੋਲਿਕਾ ਦਹਿਨ ਤੋਂ ਬਾਅਦ ਅੱਗ ‘ਤੇ ਨੰਗੇ ਪੈਰ ਤੁਰਦੇ ਹਨ, ਜਿਸ ਨੂੰ ‘ਚੂਲ’ ਕਿਹਾ ਜਾਂਦਾ ਹੈ।


ਲੋਕਾਂ ਦਾ ਮਨਣਾ ਹੈ ਕਿ ਆਪਣੀ ਕੋਈ ਇੱਛਾ ਪੂਰੀ ਕਰਨ ਲਈ ਅੱਗ ਦੀ ਲਪਟਾਂ ਤੋਂ ਹੋ ਕੇ ਲੰਘਣਾ ਜ਼ਰੂਰੀ ਹੈ।ਇਸ ਦੇ ਲਈ ਝਾਬੁਆ ਜ਼ਿਲ੍ਹੇ ‘ਚ ਮਾਤਾ ਦੇ ਮੰਦਰ ਅੱਗੇ 19 ਫੁੱਟ ਲੰਬੀ ਅਤੇ 2-3 ਫੁੱਟ ਡੂੰਘੀ ਖੱਡ ਦੀ ਖੁਦਾਈ ਕੀਤੀ ਜਾਂਦੀ ਹੈ। ਜਿਸ ‘ਚ ਲੱਕੜ ਤੇ ਹੋਰ ਸਮੱਗਰੀ ਪਾ ਕੇ ਅੱਗ ਲਗਾਈ ਜਾਂਦੀ ਹੈ। ਇਸ ਰੀਤ ਨੂੰ ਆਦੀਵਾਸੀ ਲੋਕ ਮਨਦੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਜੋ ਵੀ ਇਨ੍ਹਾਂ ‘ਤੇ ਤੁਰਦਾ ਹੈ ਦੇਵੀ ਮਾਂ ਦੀ ਕਿਰਪਾ ਨਾਲ ਉਸ ਨੂੰ ਸੱਟ ਨਹੀਂ ਲੱਗਦੀ। ਇਸ ਨਾਲ ਜੁੜੀ ਇੱਕ ਹੋਰ ਕਹਾਣੀ ਹੈ ਕਿ ਇਸ ਨਾਲ ਬਿਮਾਰ ਹੋਣ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਵੀ ਮੁਕਤੀ ਮਿਲਦੀ ਹੈ।