ਨਵੀਂ ਦਿੱਲੀ: ਅੱਜ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਦੂਸਰਾ ਬਜਟ ਪੇਸ਼ ਕੀਤਾ ਗਿਆ। ਇਸਦੇ ਨਾਲ ਹੀ ਇਹ ਬਜਟ ਨਿਰਮਲਾ ਸੀਤਾਰਮਨ ਦੇ ਕਾਰਜਕਾਲ ਦਾ ਵੀ ਦੂਸਰਾ ਬਜਟ ਹੋਵੇਗਾ। ਮੋਦੀ ਸਰਕਾਰ ਦੇ ਬਜਟ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਖਜ਼ਾਨਾ ਮੰਤਰੀ

ਅਰੁਣ ਜੇਤਲੀ ਨੇ 2014 'ਚ 2014-15 ਵਿੱਤੀ ਸਾਲ ਦੇ ਲਈ ਪਹਿਲਾ ਬਜਟ ਪੇਸ਼ ਕੀਤਾ ਸੀ। ਇਹ ਬਜਟ ਮੋਦੀ ਸਰਕਾਰ ਦੇ ਕਾਰਜਕਾਲ ਦਾ ਸਭ ਤੋਂ ਲੰਬਾ ਬਜਟ ਸੀ, ਜਿਸ ਨੂੰ ਪੇਸ਼ ਕਰਨ ਲਈ ਜੇਤਲੀ ਨੇ 130 ਮਿੰਟ ਲਏ ਸੀ। 2015 'ਚ ਅਰੁਣ ਜੇਤਲੀ ਨੇ ਮੋਦੀ ਸਰਕਾਰ ਦੇ ਕਾਰਜਕਾਲ ਦਾ ਸਭ ਤੋਂ ਛੋਟਾ ਬਜਟ ਪੇਸ਼ ਕੀਤਾ ਸੀ, ਜਿਸ ਨੂੰ ਪੇਸ਼ ਕਰਨ ਲਈ 95 ਮਿੰਟ ਦਾ ਸਮਾਂ ਲਿਆ ਸੀ।

ਇਸ ਦੇ ਨਾਲ ਹੀ ਸਮੇਂ ਦੇ ਹਿਸਾਬ ਨਾਲ ਸਭ ਤੋਂ ਲੰਬਾ ਬਜਟ  ਖਜ਼ਾਨਾ ਮੰਤਰੀ ਜਸਵੰਤ ਸਿੰਘ ਨੇ 2003 'ਚ ਪੇਸ਼ ਕੀਤਾ ਸੀ, ਜਿਸ ਨੂੰ 2 ਘੰਟੇ 13 ਮਿੰਟ 'ਚ ਪੇਸ਼ ਕੀਤਾ ਗਿਆ ਸੀ। ਉੱਥੇ ਹੀ ਸ਼ਬਦਾਂ ਦੇ ਹਿਸਾਬ ਨਾਲ ਖਜ਼ਾਨਾ ਮੰਤਰੀ ਮਨਮੋਹਨ ਸਿੰਘ ਨੇ ਸਭ ਤੋਂ ਲੰਬਾ ਬਜਟ 1991 'ਚ 18 ਹਜ਼ਾਰ 177 ਸ਼ਬਦਾਂ 'ਚ ਪੇਸ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸ਼ਬਦਾਂ ਦੇ ਹਿਸਾਬ ਨਾਲ ਸਭ ਤੋਂ ਛੋਟਾ ਬਜਟ 1977 'ਚ ਖਜ਼ਾਨਾ ਮੰਤਰੀ ਐਚਐਮ ਪਟੇਲ ਨੇ 800 ਸ਼ਬਦਾਂ 'ਚ ਪੇਸ਼ ਕੀਤਾ ਸੀ।