ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਅੱਜ ਫੇਰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ। ਹਨੀਪ੍ਰੀਤ ਨੂੰ ਪੰਚਕੁਲਾ ਵਿੱਚ ਦੰਗੇ ਭੜਕਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਅੱਜ, ਯਾਨੀ 9 ਮਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹਨੀਪ੍ਰੀਤ ਦੀ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ ਦੌਰਾਨ ਬਿਨਾਂ ਕਿਸੇ ਰਾਹਤ ਤੋਂ 26ਅਗਸਤ ਨੂੰ ਅਗਲੀ ਸੁਣਵਾਈ ਰੱਖੀ ਗਈ ਹੈ।
ਸੁਣਵਾਈ ਦੌਰਾਨ ਖ਼ਬਰਾਂ ਦਾ ਹਵਾਲਾ ਦਿੰਦਿਆਂ ਹਾਈਕੋਰਟ ਨੇ ਕਿਹਾ ਕਿ 25 ਅਗਸਤ, 2017 ਨੂੰ ਪੰਚਕੁਲਾ ਵਿੱਚ ਦੰਗੇ ਭੜਕਾਉਣ ਦੀ ਸਾਜ਼ਿਸ਼ ਹਨੀਪ੍ਰੀਤ ਵੱਲੋਂ ਰਚੀ ਗਈ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਡੇਰਾ ਸਿਰਸਾ ਵਿੱਚ ਰਹਿਣ ਵਾਲੀਆਂ ਛੋਟੀਆਂ ਬੱਚੀਆਂ ਨੂੰ ਹਨੀਪ੍ਰੀਤ ਹੀ ਗੁੰਮਰਾਹ ਕਰਕੇ ਗੁਰਮੀਤ ਰਾਮ ਰਹੀਮ ਤਕ ਲੈ ਕੇ ਜਾਂਦੀ ਸੀ।
ਹਾਈਕੋਰਟ ਦੀ ਹਨੀਪ੍ਰੀਤ ਨੂੰ ਝਾੜ, ਬੱਚੀਆਂ ਨੂੰ ਗੁੰਮਰਾਹ ਕਰ ਰਾਮ ਰਹੀਮ ਕੋਲ ਸੀ ਭੇਜਦੀ
ਏਬੀਪੀ ਸਾਂਝਾ
Updated at:
09 May 2019 12:25 PM (IST)
ਸੁਣਵਾਈ ਦੌਰਾਨ ਖ਼ਬਰਾਂ ਦਾ ਹਵਾਲਾ ਦਿੰਦਿਆਂ ਹਾਈਕੋਰਟ ਨੇ ਕਿਹਾ ਕਿ 25 ਅਗਸਤ, 2017 ਨੂੰ ਪੰਚਕੁਲਾ ਵਿੱਚ ਦੰਗੇ ਭੜਕਾਉਣ ਦੀ ਸਾਜ਼ਿਸ਼ ਹਨੀਪ੍ਰੀਤ ਵੱਲੋਂ ਰਚੀ ਗਈ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਡੇਰਾ ਸਿਰਸਾ ਵਿੱਚ ਰਹਿਣ ਵਾਲੀਆਂ ਛੋਟੀਆਂ ਬੱਚੀਆਂ ਨੂੰ ਹਨੀਪ੍ਰੀਤ ਹੀ ਗੁੰਮਰਾਹ ਕਰਕੇ ਗੁਰਮੀਤ ਰਾਮ ਰਹੀਮ ਤਕ ਲੈ ਕੇ ਜਾਂਦੀ ਸੀ।
- - - - - - - - - Advertisement - - - - - - - - -