ਹਨੀਪ੍ਹੀਤ ਦਾ ਲੇਪਟੌਪ ਖੁੱਲੇਗਾ ਵੱਡਾ ਰਾਜ਼!
ਏਬੀਪੀ ਸਾਂਝਾ | 11 Oct 2017 09:33 AM (IST)
ਚੰਡੀਗੜ੍ਹ: ਹਨੀਪ੍ਹੀਤ ਬਾਰੇ ਪੰਚਕੂਲਾ ਪੁਲਿਸ ਨੇ ਨਵਾਂ ਦਾਅਵਾ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਵਾਲੇ ਦਿਨ ਵਾਪਰੀ ਹਿੰਸਾ ਦੀ ਸਾਰੀ ਯੋਜਨਾ ਹਨੀਪ੍ਰੀਤ ਦੇ ਲੈਪਟੌਪ ’ਚ ਬੰਦ ਹੈ। ਪੰਜਾਬੀ ਟ੍ਰਿਬਿਊਨ ਦੀ ਖਬਰ ਮੁਤਾਬਿਕ ਪੁਲੀਸ ਨੂੰ ਯਕੀਨ ਹੈ ਕਿ ਹਨੀਪ੍ਰੀਤ ਦਾ ਲੈਪਟੌਪ ਇਸ ਸਮੇਂ ਸਿਰਸਾ ਦੇ ਡੇਰਾ ਸੱਚਾ ਸੌਦਾ ’ਚ ਹੈ ਤੇ ਇਸ ਦੀ ਬਰਾਮਦਗੀ ਲਈ ਪੁਲੀਸ ਹਨੀਪ੍ਰੀਤ ਦੇ ਤਿੰਨ ਦਿਨ ਦੇ ਰਿਮਾਂਡ ਦੌਰਾਨ ਉਸ ਨੂੰ ਸਿਰਸਾ ਲਿਜਾਣ ਦੀ ਯੋਜਨਾ ਬਣਾ ਰਹੀ ਹੈ। ਪੁਲੀਸ ਦਾ ਮੰਨਣਾ ਹੈ ਕਿ ਇਸ ਲੈਪਟੌਪ ਬਾਰੇ ਹਨੀਪ੍ਰੀਤ ਤੋਂ ਇਲਾਵਾ ਕਿਸੇ ਹੋਰ ਨੂੰ ਕੋਈ ਜਾਣਕਾਰੀ ਨਹੀਂ ਹੈ। ਅਖ਼ਬਾਰ ਮੁਤਾਬਿਕ ਪੰਚਕੂਲਾ ਹਿੰਸਾ ਦੀ ਹਨੀਪ੍ਰੀਤ ਦੇ ਮੋਬਾਈਲ ਤੋਂ ਇੱਕ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ ਸੀ ਤੇ ਪੁਲੀਸ ਉੱਤਰ ਪ੍ਰਦੇਸ਼ ਦੇ ਬਿਜਨੌਰ ’ਚ ਰਹਿੰਦੇ ਹਨੀਪ੍ਰੀਤ ਦੇ ਰਿਸ਼ਤੇਦਾਰ ਤੋਂ ਮੋਬਾਈਲ ਬਰਾਮਦ ਕਰਨ ਦੀ ਯੋਜਨਾ ਬਣਾ ਰਹੀ ਹੈ। ਹਨੀਪ੍ਰੀਤ ਦਾ ਨੌਂ ਰੋਜ਼ਾ ਪੁਲੀਸ ਰਿਮਾਂਡ ਹਾਸਲ ਕਰਨ ਲਈ ਇਹ ਜਾਣਕਾਰੀ ਅਦਾਲਤ ਨੂੰ ਦਿੱਤੀ ਹੈ।