ਨਵੀਂ ਸੂਚਨਾ, ਹਨਪ੍ਰੀਤ ਹੈ ਮਰੱਬਿਆਂ ਦੀ ਮਾਲਕ!
ਏਬੀਪੀ ਸਾਂਝਾ | 13 Oct 2017 10:31 AM (IST)
ਜੈਪੁਰ : ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਵੱਲੋਂ ਪਿਛਲੇ ਦੋ ਸਾਲ 'ਚ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ ਅਤੇ ਬੀਕਾਨੇਰ 'ਚ 25 ਬਿਘਾ ਜ਼ਮੀਨ ਖ਼ਰੀਦੇ ਜਾਣ ਦੀ ਗੱਲ ਸਾਹਮਣੇ ਆਈ ਹੈ। ਮਾਲ ਵਿਭਾਗ ਦੇ ਅੰਕੜਿਆਂ ਮੁਤਾਬਿਕ ਉਸ ਨੇ ਸ਼੍ਰੀਗੰਗਾਨਗਰ 'ਚ 10 ਬਿਘਾ, ਹਨੂੰਮਾਨਗੜ੍ਹ 'ਚ ਅੱਠ ਬਿਘਾ ਅਤੇ ਬੀਕਾਨੇਰ 'ਚ ਸੱਤ ਬਿਘਾ ਜ਼ਮੀਨ ਪਿਛਲੇ ਦੋ ਸਾਲ ਵਿਚ ਖ਼ਰੀਦੀ। ਜ਼ਮੀਨ ਦੀ ਰਜਿਸਟਰੀ ਉਸ ਦੇ ਨਾਂ 'ਤੇ ਹੋਈ। ਡੇਰਾ ਮੁਖੀ ਦੀ ਗ੍ਰਿਫ਼ਤਾਰੀ ਦੇ ਬਾਅਦ ਹਨੀਪ੍ਰੀਤ ਦੇ ਹਨੂੰਮਾਨਗੜ੍ਹ ਜ਼ਿਲ੍ਹਾ ਸਥਿਤ ਆਪਣੇ ਭਰਾ ਦੇ ਸਹੁਰੇ ਵਿਚ ਰੁਕਣ ਦੀ ਜਾਣਕਾਰੀ ਸਾਹਮਣੇ ਆਉਣ ਦੇ ਬਾਅਦ ਰਾਜਸਥਾਨ ਪੁਲਿਸ ਨੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ। ਇਸੇ ਪੁੱਛਗਿੱਛ 'ਚ ਹਨੀਪ੍ਰੀਤ ਵੱਲੋਂ ਜ਼ਮੀਨ ਖ਼ਰੀਦੇ ਜਾਣ ਦੀ ਗੱਲ ਸਾਹਮਣੇ ਆਈ। ਬਾਅਦ 'ਚ ਜ਼ਮੀਨ ਨਾਲ ਜੁੜੇ ਦਸਤਾਵੇਜ਼ ਉਦੈਪੁਰ ਤੋਂ ਗ੍ਰਿਫ਼ਤਾਰ ਕੀਤੇ ਗਏ ਪ੍ਰਦੀਪ ਕੋਲੋਂ ਮਿਲੇ। ਇਸ ਨੂੰ ਹਨੀਪ੍ਰੀਤ ਦੇ ਕਾਫ਼ੀ ਨਜ਼ਦੀਕ ਮੰਨਿਆ ਜਾਂਦਾ ਹੈ। ਰਾਜਸਥਾਨ 'ਚ ਰਾਮ ਰਹੀਮ ਅਤੇ ਹਨੀਪ੍ਰੀਤ ਨਾਲ ਜੁੜੇ ਸਾਰੇ ਕੰਮ ਪ੍ਰਦੀਪ ਹੀ ਸੰਭਾਲਦਾ ਸੀ। ਡੇਰਾ ਮੁਖੀ ਦੀ ਗ੍ਰਿਫ਼ਤਾਰੀ ਪਿੱਛੋਂ ਪੰਚਕੂਲਾ 'ਚ ਦੰਗਾ ਕਰਨ ਵਾਲੇ ਲੋਕਾਂ ਨੂੰ ਸਾਰੇ ਹੁਕਮ ਪ੍ਰਦੀਪ ਹੀ ਦੇ ਰਿਹਾ ਸੀ। ਉਹ ਉਦੈਪੁਰ ਜ਼ਿਲ੍ਹੇ ਦੇ ਆਦਿਵਾਸੀ ਝਾਡੋਲ ਤੋਂ 100 ਆਦਿਵਾਸੀਆਂ ਨੂੰ ਪੈਸੇ ਦੇ ਕੇ ਪੰਚਕੂਲਾ ਲੈ ਕੇ ਗਿਆ ਸੀ।