ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜ਼ਮਾਨਤ ਲਈ ਅਰਜ਼ੀ ਲਾਈ ਪਰ ਜਸਟਿਸ ਸੁਰਿੰਦਰ ਗੁਪਤਾ ਨੇ ਉਸ ਦੀ ਜ਼ਮਾਨਤ ਅਰਜ਼ ਸੁਣਨ ਤੋਂ ਇਨਕਾਰ ਕਰ ਦਿੱਤਾ।
ਹਨੀਪ੍ਰੀਤ ਨੂੰ 25 ਅਗਸਤ, 2017 ਵਿੱਚ ਪੰਚਕੂਲਾ ਵਿੱਚ ਦੰਗੇ ਭੜਕਾਉਣ ਦੇ ਮਾਮਲੇ ਦੇ ਵਿੱਚ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਨੀਪ੍ਰੀਤ 'ਤੇ ਦੰਗੇ ਭੜਕਾਉਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਸਨ।
ਹਨੀਪ੍ਰੀਤ ਅੰਬਾਲਾ ਜੇਲ੍ਹ ਵਿੱਚ ਜੂਡੀਸ਼ੀਅਲ ਕਸਟਡੀ ਵਿੱਚ ਕੈਦ ਹੈ। ਹੁਣ ਹਾਈਕੋਰਟ ਵਿੱਚ ਦੂਸਰੇ ਜਸਟਿਸ ਕੋਲ ਹਨੀਪ੍ਰੀਤ ਦੀ ਜ਼ਮਾਨਤ ਲਈ ਸੁਣਵਾਈ ਹੋ ਸਕਦੀ ਹੈ।