ਅੱਜ ਹਨੀਪ੍ਰੀਤ ਦੀ ਅੰਬਾਲਾ ਜੇਲ੍ਹ ਵਿੱਚੋਂ ਰਿਹਾਈ ਮਗਰੋਂ ਪਹਿਲੀ ਪੇਸ਼ੀ ਹੈ ਜਿਸ ਲਈ ਉਹ ਪੰਚਕੂਲਾ ਅਦਾਲਤ ਪਹੁੰਚੀ। ਹਨੀਪ੍ਰੀਤ ‘ਤੇ ਪੰਚਕੂਲਾ ‘ਚ 2017 ‘ਚ ਹੋਈ ਹਿੰਸਾ ਮਾਮਲੇ ‘ਚ ਪੇਸ਼ੀ ਸੀ ਜਿਸ ‘ਚ ਉਸ ਨਾਲ ਬਾਕੀ ਮੁਜ਼ਲਮ ਵੀ ਅਦਾਲਤ ‘ਚ ਪੇਸ਼ ਹੋਏ। ਦੱਸ ਦਈਏ ਕਿ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 13 ਦਸੰਬਰ ਦੀ ਤਾਰੀਖ ਤੈਅ ਕੀਤੀ ਹੈ।
ਹਨੀਪ੍ਰੀਤ ਨੂੰ 6 ਨਵੰਬਰ, 2019 ਨੂੰ ਜ਼ਮਾਨਤ ਮਿਲੀ ਸੀ ਜਿਸ ਤੋਂ ਬਾਅਦ ਉਹ ਜੇਲ੍ਹ ਵਿੱਚੋਂ ਨਿਕਲ ਸਿੱਧਾ ਡੇਰਾ ਸਿਰਸਾ ਪਹੁੰਚੀ ਸੀ। ਡੇਰੇ ‘ਚ ਉਸ ਨੇ ਰਾਮ ਰਹੀਮ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਸੀ। ਹੁਣ ਵੀ ਹਨੀਪ੍ਰੀਤ ਡੇਰੇ ‘ਚ ਹੀ ਰਹਿ ਰਹੀ ਹੈ।