ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਦੇ ਨਾਲ ਇਸ ਮੁਲਾਕਾਤ ‘ਚ ਸ਼ਰਦ ਪਵਾਰ ਮਹਾਰਾਸ਼ਟਰ ‘ਚ ਕਿਸਾਨਾਂ ਦੇ ਮੁੱਦਿਆਂ ‘ਤੇ ਗੱਲਬਾਤ ਕਰਨਗੇ। ਅੱਜ ਸ਼ਿਵਸੇਨਾ ਬੁਲਾਰੇ ਅਤੇ ਰਾਜ ਸਭਾ ਸੰਸਦ ਸੰਜੈ ਰਾਉਤ ਤੋਂ ਮੋਦੀ-ਪਵਾਰ ਦੀ ਮੁਲਾਕਾਤ ਬਾਰੇ ਗੱਲ ਕਤਿੀ ਤਾਂ ਉਨ੍ਹਾਂ ਕਿਹਾ, “ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੀ ਮਿਲਦਾ ਹੈ ਤਾਂ ਕੋਈ ਖਿਚੜੀ ਪੱਕਦੀ ਹੈ? ਮੋਦੀ ਦੇਸ਼ ਦੇ ਪੀਐਮ ਹਨ ਉਨ੍ਹਾਂ ਨੂੰ ਕੋਈ ਵੀ ਮਿਲ ਸਕਦਾ ਹੈ”।
ਉਧਰ ਸੂਬੇ ‘ਚ ਸਰਕਾਰ ਬਣਾਉਨ ਨੂੰ ਲੈ ਕੇ ਕੀਤੇ ਗਏ ਸਵਾਲ ‘ਤੇ ਸੰਜੈ ਰਾਉਤ ਨੇ ਕਿਹਾ, “ਕੱਲ੍ਹ ਦੁਪਹਿਰ ਤਕ ਪਤਾ ਲੱਗ ਜਾਵੇਗਾ ਕਿ ਸਰਕਾਰ ਕਿਸਦੀ ਹੋਵੇਗੀ”। ਸੰਜੈ ਨੇ ਕਿਹਾ ਕਿ ਦਸੰਬਰ ਤੋਂ ਪਹਿਲਾਂ ਸੂਬੇ ‘ਚ ਸਰਕਾਰ ਬਣ ਜਾਵੇਗੀ। ਅਸੀਂ ਜਲਦ ਰਾਜਪਾਲ ਕੋਲ ਬਹੁਮਤ ਦਾ ਅੰਕੜਾ ਲੈ ਕੇ ਜਾਵਾਂਗੇ।
ਇਸ ਦੇ ਨਾਲ ਹੀ ਮੋਦੀ-ਪਵਾਰ ਦੀ ਮੁਲਾਕਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਮੋਦੀ ਨੇ ਦੋ ਦਿਨ ਪਹਿਲਾਂ ਹੀ ਅੇਨਸੀਪੀ ਨੇਤਾਵਾਂ ਦੀ ਤਾਰੀਫ ਕੀਤੀ ਸੀ। ਸੋਮਵਾਰ ਨੂੰ ਪਵਾਰ ਨੇ ਵੀ ਚਾਰ ਬੀਜੇਪੀ ਸੰਸਦਾਂ ਨਾਲ ਤਸਵੀਰ ਕਲਿਕ ਕਰਵਾਈ ਸੀ। ਇਨ੍ਹਾਂ ਸਭ ਨੂੰ ਵੇਖ ਕੇ ਸਵਾਲ ਉੱਠਦਾ ਹੈ ਕਿ ਕੀ ਪਵਾਰ, ਸ਼ਿਵਸੈਨਾ ਨੂੰ ਡੱਬਲ ਕਰੋਸ ਕਰ ਰਹੇ ਹਨ?