ਨਵੀਂ ਦਿੱਲੀ: ਪਹਿਲੇ ਗੇੜ ਦੀ ਪੋਲਿੰਗ ‘ਚ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਅਜਿਹੇ ‘ਚ ਹਰ ਪਾਰਟੀ ਆਪਣੇ ਉਮੀਦਵਾਰਾਂ ਦੀ ਜਿੱਤ ਨੂੰ ਪੱਕੀ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਦੌਰਾਨ ਏਬੀਪੀ ਨਿਊਜ਼-ਨੀਲਸਨ ਨੇ ਹੁਣ ਯੂਪੀ-ਬਿਹਾਰ ਸਮੇਤ 15 ਸੂਬਿਆਂ ਦਾ ਸਰਵੇਖਣ ਕੀਤਾ ਹੈ ਜਿਸ ਦੇ ਨਤੀਜ਼ੇ ਹੈਰਾਨ ਕਰਨ ਵਾਲੇ ਹਨ।
ਸਰਵੇ ਮੁਤਾਬਕ 374 ਸੀਟਾਂ ‘ਤੇ ਐਨਡੀਏ ਨੂੰ 223 ਸੀਟਾਂ ਅਤੇ ਯੂਪੀਏ ਨੂੰ ਸਿਰਫ 69 ਸੀਟਾਂ ਮਿਲਣ ਦੀ ਉਮੀਦ ਹੈ, ਜਦਕਿ ਹੋਰਾਂ ਦੇ ਖਾਤੇ ‘ਚ 82 ਸੀਟਾਂ ਜਾਂਦੀਆਂ ਨਜ਼ਰ ਆ ਰਹੀਆਂ ਹਨ। ਇਸ ਸਰਵੇ ‘ਚ ਐਨਡੀਏ ਨੂੰ ਇਸ ਵਾਰ 51 ਸੀਟਾਂ ਦਾ ਨੁਕਸਾਨ ਅਤੇ ਯੂਪੀਏ ਨੂੰ 41 ਸੀਟਾਂ ਦਾ ਫਾਈਦਾ ਹੁੰਦਾ ਨਜ਼ਰ ਆ ਰਿਹਾ ਹੈ।
ਹੁਣ ਜਾਣੋ ਕਿਸ ਸੂਬੇ ‘ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਰਹੀਆਂ ਹਨ:
ਮੱਧ ਪ੍ਰਦੇਸ਼ (29) - ਭਾਜਪਾ 24, ਕਾਂਗਰਸ 5
ਛੱਤੀਸਗੜ੍ਹ (11) - ਭਾਜਪਾ 3, ਕਾਂਗਰਸ 8
ਰਾਜਸਥਾਨ (25) - ਭਾਜਪਾ 19, ਕਾਂਗਰਸ 6
ਹਰਿਆਣਾ (11) - ਭਾਜਪਾ 8, ਕਾਂਗਰਸ 2
ਪੰਜਾਬ (13) - ਭਾਜਪਾ-ਅਕਾਲੀ 2-2 ਅਤੇ ਕਾਂਗਰਸ 9
ਹਿਮਾਚਲ (4) - ਭਾਜਪਾ ਦੀਆਂ 4 ਸੀਟਾਂ
ਉਤਰਾਖੰਡ (5) - ਭਾਜਪਾ 4, ਕਾਂਗਰਸ 1
ਜੰਮੂ ਅਤੇ ਕਸ਼ਮੀਰ (6) - ਨੈਸ਼ਨਲ ਕਾਨਫਰੰਸ 3, ਬੀਜੇਪੀ 2 ਅਤੇ ਕਾਂਗਰਸ 1
ਪੱਛਮੀ ਬੰਗਾਲ (42) - ਟੀਐਮਸੀ 31, ਭਾਜਪਾ 8, ਕਾਂਗਰਸ 3
ਮਹਾਰਾਸ਼ਟਰ (48) - ਐਨਡੀਏ 37, ਯੂਪੀਏ 11
ਗੁਜਰਾਤ (26) - ਭਾਜਪਾ 20, ਕਾਂਗਰਸ 6
ਉੜੀਸਾ (21) - ਭਾਜਪਾ 13, ਬੀਜੂ ਜਨਤਾ ਦਲ 7 ਅਤੇ ਕਾਂਗਰਸ 1
ਝਾਰਖੰਡ (14) - ਐਨਡੀਏ 9, ਯੂਪੀਏ 5
ਬਿਹਾਰ (40) - ਐਨਡੀਏ 34, ਯੂਪੀਏ 6
ਉੱਤਰ ਪ੍ਰਦੇਸ਼ (80) - ਐਨਡੀਏ 36, ਯੂ.ਪੀ.ਏ. 2, ਮਹਾਂ ਗਠਜੋੜ- 42