ਰੌਬਟ
ਚੰਡੀਗੜ੍ਹ/ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੋਰੋਨਾ ਵਾਇਰਸ ਨਾਲ ਪੈਦਾ ਹੋਈਆਂ ਸਥਿਤੀਆਂ ਦੇ ਮੱਦੇਨਜ਼ਰ ਆਰਥਿਕ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਜ਼ਿਆਦਾ ਧਿਆਨ ਦਿਹਾੜੀਦਾਰ ਮਜ਼ਦੂਰਾਂ ਤੇ ਗਰੀਬਾਂ ਦੀ ਮਦਦ ਕਰਨ ਵੱਲ ਦੇ ਰਹੀ ਹੈ ਜਿਨ੍ਹਾਂ ਤੇ ਤਾਲਾਬੰਦੀ ਦਾ ਸਿੱਧਾ ਅਸਰ ਪਇਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ 80 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਤਹਿਤ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਹਰੇਕ ਵਿਅਕਤੀ ਨੂੰ 5 ਕਿਲੋ ਅਨਾਜ ਵੱਖਰੇ ਤੌਰ 'ਤੇ ਦਿੱਤਾ ਜਾਵੇਗਾ। ਵਿੱਤ ਮੰਤਰੀ ਨੇ ਕਿਹਾ- 80 ਕਰੋੜ ਗਰੀਬਾਂ ਨੂੰ ਅਗਲੇ ਤਿੰਨ ਮਹੀਨਿਆਂ ਲਈ 5 ਕਿਲੋ ਵਧੇਰੇ ਰਾਸ਼ਨ (ਕਣਕ ਜਾਂ ਚਾਵਲ) ਮਿਲੇਗਾ। ਇਸ ਦੇ ਨਾਲ ਹੀ ਉਨ੍ਹਾਂ ਦੀ ਪਸੰਦ ਦੀ ਇੱਕ ਕਿੱਲੋ ਦਾਲ ਹਰ ਘਰ ਨੂੰ ਦਿੱਤੀ ਜਾਵੇਗੀ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਰਕਾਰ ਭੋਜਨ ਤੇ ਪੈਸੇ ਦੋਵਾਂ ਰਾਹੀਂ ਗਰੀਬਾਂ ਦੀ ਸਹਾਇਤਾ ਕਰੇਗੀ।
ਵਿੱਤ ਮੰਤਰੀ ਨੇ ਕੋਰੋਨਾ ਨਾਲ ਲੜਾਈ ਲੜ ਰਹੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਲਈ 50 ਲੱਖ ਰੁਪਏ ਦਾ ਜੀਵਨ ਬੀਮਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਹਰ ਮਨਰੇਗਾ ਮਜ਼ਦੂਰ ਦੀ ਤਨਖਾਹ 182 ਰੁਪਏ ਤੋਂ ਵਧਾ ਕੇ 202 ਰੁਪਏ ਕੀਤੀ ਗਈ ਹੈ।
ਇਸ ਤੋਂ ਇਲਾਵਾ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਵਾਲੀ ਕਿਸਾਨੀ ਸਨਮਾਨ ਨਿਧੀ ਯੋਜਨਾ ਤਹਿਤ ਅਪ੍ਰੈਲ ਦੇ ਪਹਿਲੇ ਹਫਤੇ' ਚ 2 ਹਜ਼ਾਰ ਰੁਪਏ 8.70 ਕਰੋੜ ਕਿਸਾਨਾਂ ਦੇ ਖਾਤੇ 'ਚ ਪਾਏ ਜਾਣਗੇ।ਵਿੱਤ ਮੰਤਰੀ ਨੇ ਕਿਹਾ ਕਿ ਬਜ਼ੁਰਗਾਂ, ਵਿਧਵਾਵਾਂ ਤੇ ਅਪਾਹਜਾਂ ਨੂੰ 1000 ਰੁਪਏ ਵਧੇਰੇ ਪੈਨਸ਼ਨ ਮਿਲੇਗੀ। ਇਹ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। 8 ਕਰੋੜ ਗਰੀਬ ਔਰਤਾਂ ਜੋ ਉੱਜਵਲਾ ਯੋਜਨਾ ਦੀਆਂ ਲਾਭਪਾਤਰੀ ਹਨ, ਨੂੰ ਅਗਲੇ ਤਿੰਨ ਮਹੀਨਿਆਂ ਲਈ ਮੁਫ਼ਤ ਸਿਲੰਡਰ ਦਿੱਤੇ ਜਾਣਗੇ।
ਔਰਤਾਂ ਦੇ 20 ਕਰੋੜ ਜਨ ਧਨ ਖਾਤਿਆਂ 'ਚ ਅਗਲੇ ਤਿੰਨ ਮਹੀਨਿਆਂ ਲਈ 500-500 ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ। ਆਸ਼ਾ ਵਰਕਰਸ, ਪੈਰਾ ਮੈਡੀਕਲ ਸਟਾਫ ਤੇ ਡਾਕਟਰਾਂ ਦਾ 50 ਲੱਖ ਰੁਪਏ ਦਾ ਬੀਮਾ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੋ ਦਿਨ ਪਹਿਲਾਂ ਯਾਨੀ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕਰ ਵੀ ਕਈ ਐਲਾਨ ਕੀਤੇ ਸਨ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਰਾਹਤ ਪੈਕੇਜ ਦੇ ਐਲਾਨ ਦੀ ਉਮੀਦ ਨਾਲ ਸ਼ੇਅਰ ਬਾਜ਼ਾਰ ਵਿੱਚ ਭਾਰੀ ਤੇਜ਼ੀ ਆਈ ਸੀ ਤੇ ਦੁਪਹਿਰ 1 ਵਜੇ ਸੈਂਸੈਕਸ 1500 ਤੋਂ ਵੱਧ ਅੰਕ ਚੜ੍ਹਦਾ ਵੇਖਿਆ ਗਿਆ ਸੀ।
ਸਰਕਾਰ ਕਿਵੇਂ ਵੰਡੇਗੀ 1.70 ਲੱਖ ਕਰੋੜ ਰੁਪਏ, ਜਾਣੋ ਕਿਸ-ਕਿਸ ਨੂੰ ਮਿਲੇਗੀ ਰਾਹਤ?
ਰੌਬਟ
Updated at:
26 Mar 2020 03:44 PM (IST)
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਕੋਰੋਨਾ ਵਾਇਰਸ ਨਾਲ ਪੈਦਾ ਹੋਈਆਂ ਸਥਿਤੀਆਂ ਦੇ ਮੱਦੇਨਜ਼ਰ ਆਰਥਿਕ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ।
- - - - - - - - - Advertisement - - - - - - - - -