E-Challan Status Online: ਆਵਾਜਾਈ ਦੇ ਨਿਯਮ ਇੰਨੇ ਸਖ਼ਤ ਹੋ ਚੁੱਕੇ ਹਨ ਕਿ ਤੁਸੀਂ ਉਨ੍ਹਾਂ ਦੀ ਉਲੰਘਣਾ ਕਰਕੇ ਬਚ ਨਹੀਂ ਸਕਦੇ। ਜੇ ਤੁਸੀਂ ਇੰਝ ਕਰਦੇ ਹੋ, ਤਾਂ ਤੁਹਾਡਾ ਚਾਲਾਨ ਆਨਲਾਈਨ ਕੱਟ ਲਿਆ ਜਾਂਦਾ ਹੈ ਪਰ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡਾ ਚਾਲਾਨ ਕੱਟਿਆ ਹੈ ਜਾਂ ਨਹੀਂ ਜਾਂ ਫਿਰ ਕਿਤੇ ਗ਼ਲਤ ਚਾਲਾਨ ਤਾਂ ਨਹੀਂ ਕਟ ਗਿਆ ਹੈ। ਜੇ ਤੁਹਾਨੂੰ ਵੀ ਇਹ ਪਤਾ ਨਹੀਂ ਹੈ ਕਿ ਈ-ਚਾਲਾਨ ਦਾ ਕਿਵੇਂ ਪਤਾ ਲਾਇਆ ਜਾਵੇ, ਤਾਂ ਅੱਜ ਅਸੀਂ ਤੁਹਾਡੇ ਇਸ ਸੁਆਲ ਦਾ ਜੁਆਬ ਦੱਸਾਂਗੇ।


ਚਾਲਾਨ ਹੋਇਆ ਹੈ ਜਾਂ ਨਹੀਂ -ਇੰਝ ਕਰੋ ਚੈੱਕ (How to Check E-Challan Status Online)


·  ਈ-ਚਾਲਾਨ ਦਾ ਪਤਾ ਲਾਉਣ ਲਈ ਸਭ ਤੋਂ ਪਹਿਲਾਂ ਵੈੱਬਸਾਈਟ echallan.parivahan.gov.in ਉੱਤੇ ਜਾਓ।


·  ਹੁਣ ਵੈਬਸਾਈਟ ਉੱਤੇ ਦਿੱਤੇ Check Challan Status ਉੱਤੇ ਕਲਿੱਕ ਕਰੋ।


·   ਇੱਥੇ ਤਿੰਨ ਆੱਪਸ਼ਨ ਮਿਲਦਗੇ- ਚਾਲਾਨ ਨੰਬਰ, ਵ੍ਹੀਕਲ ਨੰਬਰ ਤੇ ਡ੍ਰਾਈਵਿੰਗ ਲਾਇਸੈਂਸ ਨੰਬਰ।


·  ਇੱਥੇ ਤੁਹਾਨੂੰ ਵਾਹਨ ਨੰਬਰ ਵਾਲੀ ਆਪਸ਼ਨ ਉੱਤੇ ਕਲਿੱਕ ਕਰਨਾ ਹੋਵੇਗਾ।


·   ਹੁਣ ਵਾਹਨ ਨੰਬਰ ਦੀ ਥਾਂ ਆਪਣੀ ਗੱਡੀ ਦਾ ਨੰਬਰ ਲਿਖੋ


·   ਫਿਰ ਕੈਪਚਾ ਕੋਡ ਦਰਜ ਕਰੋ।


·  ਹੁਣ ਤੁਸੀਂ ਜਿਵੇਂ ਹੀ Get Detail ਉੱਤੇ ਕਲਿੱਕ ਕਰੋਗੇ, ਤਾਂ ਤੁਹਾਨੂੰ ਪਤਾ ਚੱਲ ਜਾਵੇਗਾ ਕਿ ਤੁਹਾਡੀ ਗੱਡੀ ਦਾ ਚਾਲਾਨ ਹੈ ਜਾਂ ਨਹੀਂ।


ਇੰਝ ਕਰੋ ਪੇਮੈਂਟ (How to Pay E-Challan Payment Online)


ਜੇ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਹਾਡਾ ਚਾਲਾਨ ਹੋਇਆ ਹੈ, ਤਾਂ ਉਸ ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ।


·  ਇਸ ਲਈ ਚਾਲਾਨ ਅੱਗੇ ਦਿੱਤੇ ਗਏ Pay Now ਦੀ ਆਪਸ਼ਨ ਉੱਤੇ ਕਲਿੱਕ ਕਰੋ।


·   ਫਿਰ OTP ਰਾਹੀਂ ਆਪਣੇ ਮੋਬਾਇਲ ਨੰਬਰ ਨੂੰ ਵੈਰੀਫ਼ਾਈ ਕਰੋ।


·   ਤਦ ਤੁਹਾਡੇ ਸਾਹਮਣੇ ਤੁਹਾਡੇ ਸੂਬੇ ਦੇ ਈ–ਚਾਲਾਨ ਭੁਗਤਾਨ ਦੀ ਵੈੱਬਸਾਈਟ ਆ ਜਾਵੇਗੀ।


·   ਇੱਥੇ ਤੁਹਾਨੂੰ Next ਉੱਤੇ ਕਲਿੱਕ ਕਰਨਾ ਹੋਵੇਗਾ।


·    ਫਿਰ ਪੇਮੈਂਟ ਕਨਫ਼ਰਮੇਸ਼ਨ ਦਾ ਪੰਨਾ ਆਵੇਗਾ।


·   ਇੱਥੇ Proceed ਉੱਤੇ ਕਲਿੱਕ ਕਰੋ।


·   ਤੁਸੀਂ ਜਿਹੜੇ ਵੀ ਮੋਡ ਨਾਲ ਭੁਗਤਾਨ ਕਰਨਾ ਚਾਹੁੰਦੇ ਹੋ, ਉਹ ਕਰ ਸਕਦੇ ਹੋ।


ਜੇ ਤੁਸੀਂ ਕੋਈ ਨਿਯਮ ਨਹੀਂ ਤੋੜਿਆ ਤੇ ਟ੍ਰੈਫ਼ਿਕ ਪੁਲਿਸ ਨੇ ਤੁਹਾਡਾ ਚਾਲਾਨ ਕੱਟ ਦਿੱਤਾ ਹੈ, ਤਾਂ ਤੁਸੀਂ ਇਸ ਦੀ ਸ਼ਿਕਾਇਤ ਵੀ ਕਰ ਸਕਦੇ ਹੋ।