ਨਵੀਂ ਦਿੱਲੀ: ਕੇਂਦਰ ਸਰਕਾਰ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਦੋ ਲੱਖ ਰੁਪਏ ਜਿੱਤਣ ਦਾ ਮੌਕਾ ਦੇ ਰਹੀ ਹੈ। ਇਸ ਇਨਾਮੀ ਰਕਮ ਨੂੰ ਜਿੱਤਣ ਲਈ, ਤੁਹਾਨੂੰ ਇੱਕ ਮੁਕਾਬਲੇ ਵਿੱਚ ਹਿੱਸਾ ਲੈਣਾ ਪਏਗਾ। ਦਰਅਸਲ, ਸਰਕਾਰ ਨੇ ਇਹ ਮੁਕਾਬਲਾ ਲੋਕਾਂ ਨੂੰ ਤਮਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਕਰਵਾਇਆ ਹੈ। ਤੁਹਾਨੂੰ ਦੱਸ ਦਈਏ ਕਿ ਸਰਕਾਰ ਹਰ ਰੋਜ਼ ਅਜਿਹੇ ਮੁਕਾਬਲੇ ਕਰਵਾਉਂਦੀ ਹੈ।

ਇੰਝ ਜਿੱਤ ਸਕਦੇ ਹੋ ਤੁਸੀਂ 2 ਲੱਖ ਰੁਪਏ

ਸਰਕਾਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ 2 ਲੱਖ ਰੁਪਏ ਦੀ ਇਨਾਮੀ ਰਕਮ ਜਿੱਤਣ ਲਈ ਦੋ ਪ੍ਰਤੀਯੋਗਤਾਵਾਂ (ਮੁਕਾਬਲਿਆਂ) ਵਿੱਚ ਹਿੱਸਾ ਲੈਣਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ ਸਭ ਕੁਝ...

  1. ਸ਼ਾਰਟ ਫਿਲਮ ਬਣਾਉਣਾ ਹੈ ਜੇ ਤੁਸੀਂ ਸ਼ਾਰਟ ਫਿਲਮਾਂ ਬਣਾਉਣ ਦੇ ਸ਼ੌਕੀਨ ਹੋ, ਤਾਂ ਤੁਸੀਂ ਤਮਾਕੂ ਦੇ ਮਾੜੇ ਪ੍ਰਭਾਵਾਂ 'ਤੇ ‘ਵਿਸ਼ਵ ਤਮਾਕੂ ਮੁਕਤ ਦਿਵਸ 2021' ਤੇ ਬਣਾ ਸਕਦੇ ਹੋ। ਇਹ ਛੋਟੀ ਫਿਲਮ ਘੱਟੋ-ਘੱਟ 30 ਸਕਿੰਟ ਤੇ ਵੱਧ ਤੋਂ ਵੱਧ 60 ਸਕਿੰਟ ਦੀ ਹੋਣੀ ਚਾਹੀਦੀ ਹੈ।

ਇਹ ਵਿਅਕਤੀ ਲੈ ਸਕਦੇ ਮੁਕਾਬਲੇ ਵਿੱਚ ਹਿੱਸਾ

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਛੱਡ ਕੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕ (31 ਮਈ, 2003 ਨੂੰ ਜਾਂ ਇਸ ਤੋਂ ਪਹਿਲਾਂ ਪੈਦਾ ਹੋਏ) ਨਾਗਰਿਕ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ।

ਇਹ ਹੈ ਇਨਾਮੀ ਰਕਮ

ਪਹਿਲਾ ਇਨਾਮ: 2,00,000 / -

ਦੂਜਾ ਇਨਾਮ: 1,50,000 / -

ਤੀਜਾ ਇਨਾਮ: 1,00,000 / -

ਹੌਸਲਾ ਵਧਾਊ ਪੁਰਸਕਾਰ: 10,000 ਤੋਂ 10 ਵਿਅਕਤੀਆਂ ਲਈ ਹਰੇਕ।

ਇਸ ਲਿੰਕ 'ਤੇ ਕਲਿੱਕ ਕਰੋ

ਵਧੇਰੇ ਜਾਣਕਾਰੀ ਲਈ https://www।mygov।in/task/short-film-making-contest 'ਤੇ ਜਾਓ।

ਮਹੱਤਵਪੂਰਨ ਤਾਰੀਖ

ਸ਼ੁਰੂ ਹੋਣ ਦੀ ਤਰੀਕ: 31 ਮਈ, 2021

ਜਮ੍ਹਾ ਕਰਨ ਦੀ ਆਖਰੀ ਤਾਰੀਖ: 30 ਜੂਨ, 2021

ਇਹ ਵੀ ਪੜ੍ਹੋ: Captain and Sidhu: ਕੈਪਟਨ ਤੇ ਸਿੱਧੂ ਵਿਚਾਲੇ ਤਾਲਮੇਲ ਔਖਾ! ਪੰਜਾਬ ਦੀ ਲੀਡਰਸ਼ਿਪ ਦਿੱਲੀ ਤਲਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904