ਨਵੀਂ ਦਿੱਲੀ: ਇਨਕਮ ਟੈਕਸ ਰਿਟਰਨ ਭਰਨ ਦੌਰਾਨ ਆਮਦਨ ਦੇ ਹਰ ਸਾਧਨ ਦਾ ਵੇਰਵਾ ਦੇਣਾ ਜ਼ਰੂਰੀ ਹੁੰਦਾ ਹੈ। ਕਈ ਲੋਕ ਆਪਣੀ ਆਮਦਨ ਦੇ ਅਜਿਹੇ ਸਾਧਨ ਲੁਕਾ ਲੈਂਦੇ ਹਨ ਜਿਨ੍ਹਾਂ 'ਤੇ ਟੈਕਸ ਦੇਣਾ ਬਣਦਾ ਹੀ ਨਹੀਂ ਹੁੰਦਾ।
ਟੈਕਸ ਮੁਕਤ ਆਮਦਨ ਦੇ ਸਾਧਨ ਜਿਵੇਂ ਕਿ ਖੇਤੀਬਾੜੀ ਨਾਲ ਸਬੰਧਤ ਆਮਦਨ ਟੈਕਸ ਮੁਕਤ ਹੁੰਦੀ ਹੈ ਪਰ ਟੈਕਸ ਦਰਾਂ ਤੈਅ ਕਰਨ ਲਈ ਖੇਤੀ ਤੋਂ ਹੋਣ ਵਾਲੀ ਕੁੱਲ ਆਮਦਨ ਜੇਕਰ 5000 ਰੁਪਏ ਤੋਂ ਵੱਧ ਹੈ ਤਾਂ ਇਸ ਨੂੰ ਧਿਆਨ 'ਚ ਰੱਖਿਆ ਜਾਂਦਾ ਹੈ।
ਹਿੱਸੇਦਾਰੀ ਫਰਮ ਦੀ ਆਮਦਨ ਦਾ ਜੇਕਰ ਨਿਰਧਾਰਨ ਵੱਖਰੇ ਤੌਰ 'ਤੇ ਹੋ ਚੁੱਕਾ ਹੈ ਤਾਂ ਫਰਮ ਦੀ ਕੁੱਲ ਆਮਦਨ 'ਚੋਂ ਪ੍ਰਤੀ ਹਿੱਸੇਦਾਰ ਦੀ ਆਮਦਨ ਟੈਕਸ ਮੁਕਤ ਹੁੰਦੀ ਹੈ। ਪ੍ਰਤੀ ਹਿੱਸੇਦਾਰ ਦਾ ਹਿੱਸਾ ਫਰਮ ਦੀ ਕਰਯੋਗ ਆਮਦਨ profit sharing ratio 'ਚ ਵੰਡ ਕੇ ਕੱਢਿਆ ਜਾਵੇਗਾ।
ਜੇਕਰ ਤੁਸੀਂ ਕਿਸੇ ਨੂੰ ਨਕਦ ਭੇਂਟ ਦੇ ਰਹੇ ਹੋ ਤਾਂ ਇਹ ਕਰ ਮੁਕਤ ਹੈ ਪਰ ਇਸ ਦੀ ਇੱਕ ਸੀਮਾ ਹੈ। ਜੇਕਰ ਤੁਸੀਂ ਕਿਸੇ ਗੈਰ ਜਾਣਕਾਰ ਨੂੰ 50,000 ਰੁਪਏ ਤੱਕ ਦੀ ਭੇਂਟ ਦਿੰਦੇ ਹੋ ਤਾਂ ਇਹ ਆਮਦਨ ਕਰ ਦੀ ਧਾਰਾ 56(2)(7) ਦੇ ਅੰਤਰਗਤ ਕਰ ਮੁਕਤ ਹੁੰਦੀ ਹੈ ਪਰ ਇਸ ਤੋਂ ਵੱਧ ਆਮਦਨ 'ਤੇ ਕਰ ਦੇਣਾ ਪਏਗਾ। ਜੇਕਰ ਤੋਹਫੇ ਦੇ ਰੂਪ 'ਚ ਭੇਟ ਲੈਣ ਵਾਲਾ ਵਿਅਕਤੀ ਤੁਹਾਡਾ ਜਾਣਕਾਰ ਹੈ ਤਾਂ ਇਸ ਦੀ ਕੋਈ ਸੀਮਾ ਨਹੀਂ ਹੈ।
ਹਿੰਦੂ ਅਣਵੰਡੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਵਾਲੀ ਰਕਮ ਟੈਕਸ ਮੁਕਤ ਹੁੰਦੀ ਹੈ। ਇਸ ਦੇ ਨਾਲ ਹੀ ਅਣਵੰਡੀ ਸੰਪੱਤੀ ਦੀ ਸਥਿਤੀ 'ਚ ਪਰਿਵਾਰ ਦੀ ਸੰਪੱਤੀ 'ਚੋਂ ਹੋਣ ਵਾਲੀ ਆਮਦਨ ਵੀ ਟੈਕਸ ਦੇ ਦਾਇਰੇ 'ਚੋਂ ਬਾਹਰ ਹੁੰਦੀ ਹੈ। ਇਸ ਤੋਂ ਇਲਾਵਾ ਭਾਰਤੀਆਂ ਨੂੰ ਵਿਦੇਸ਼ 'ਚ ਮਿਲਣ ਵਾਲੀਆਂ ਸੇਵਾਵਾਂ ਲਈ ਸਰਕਾਰ ਵੱਲੋਂ ਵਿਦੇਸ਼ 'ਚ ਮਿਲਿਆ ਭੱਤਾ ਟੈਕਸ ਮੁਕਤ ਹੁੰਦਾ ਹੈ।