ਪਾਨੀਪਤ: ਪਿਛਲੇ ਕੁਝ ਦਿਨਾਂ ਤੋਂ ਕਿਸਾਨ ਅੰਦੋਲਨ ਦੇ ਮੱਠੇ ਪੈਣ ਦੀਆਂ ਖ਼ਬਰਾਂ ਜਿਨ੍ਹਾਂ ਨੂੰ ਗਲਤ ਸਾਬਤ ਕਰਦਿਆਂ ਸ਼ਨੀਵਾਰ ਨੂੰ ਚੰਡੀਗੜ੍ਹ, ਪੰਚਕੂਲਾ ਤੋਂ ਸੇਂਕੜੇ ਕਿਸਾਨਾਂ ਨੇ ਦਿੱਲੀ ਵੱਲ ਦਾ ਰੁਖ਼ ਕੀਤਾ। ਇਹ ਭਿਆਨਕ ਗਰਮੀ ਵੀ ਕਿਸਾਨਾਂ ਦੇ ਹੌਂਸਲੇ ਨੂੰ ਘੱਟ ਨਹੀਂ ਕਰ ਸਕੀ। ਕਿਸਾਨਾਂ ਦੇ ਇਸ ਕਾਫ਼ਿਲੇ ਦੀ ਅਗਵਾਈ ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਕੀਤੀ। ਇਸ ਦੌਰਾਨ ਹੀ ਮੀਡੀਆ ਨਾਲ ਗੱਲ ਕਰਦਿਆਂ ਗੁਰਨਾਮ ਚਢੂਨੀ ਨੇ ਸਰਕਾਰ 'ਤੇ ਤਿਖੇ ਵਾਰ ਕੀਤੇ।


ਪਾਣੀਪਤ ਪਹੁੰਚੇ ਗੁਰਨਾਮ ਸਿੰਘ ਚਢੂਨੀ ਨੇ ਸਰਕਾਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਇਹ ਕਾਫਲਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਰਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅੰਦੋਲਨ ਕਮਜ਼ੋਰ ਹੋ ਗਿਆ ਹੈ। ਨਾਲ ਹੀ ਉਨ੍ਹਾਂ ਸਰਕਾਰ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਕੋਈ ਰਾਜਨੀਤਿਕ ਪਾਰਟੀ ਕਿਸਾਨਾਂ ਦਾ ਸਮਰਥਨ ਕਰਨ ਆਉਂਦੀ ਹੈ, ਤਾਂ ਸਰਕਾਰ ਕਹਿੰਦੀ ਹੈ ਕਿ ਅੰਦੋਲਨ ਰਾਜਨੀਤਿਕ ਹੈ ਅਤੇ ਰਾਜਨੀਤੀ ਕਰਨਾ ਪਾਪ ਹੈ। ਜੇ ਰਾਜਨੀਤੀ ਕਰਨਾ ਪਾਪ ਹੈ ਤਾਂ ਪਹਿਲਾਂ ਸਰਕਾਰ ਨੂੰ ਰਾਜਨੀਤੀ ਛੱਡਣੀ ਚਾਹੀਦੀ ਹੈ।


ਨਾਲ ਹੀ ਹਰਿਆਣਾ ਦੇ ਸਾਬਕਾ ਸੀਐਮ ਓਪੀ ਚੌਟਾਲਾ ਦੇ ਅੰਦੋਲਨ ਵਿਚ ਸਮਰਥਨ ਕਰਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਮਦਦ ਕਰਨ ਤੋਂ ਨਹੀਂ ਰੋਕਦੇ ਸਰਕਾਰ ਵਿਚ ਬਿਮਾਰੀ ਹੈ ਕਿ ਜਦੋਂ ਵੀ ਕੋਈ ਮਦਦ ਲਈ ਆਉਂਦਾ ਹੈ, ਸਰਕਾਰ ਅਫਵਾਹਾਂ ਫੈਲਾਉਣ ਦਾ ਕੰਮ ਕਰਦੀ ਹੈ।


ਇਸ ਦੇ ਨਾਲ ਹੀ ਦਿੱਲੀ ਮਾਰਚ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਲਗਪਗ 80 ਪ੍ਰਤੀਸ਼ਤ ਲੋਕ ਦਿੱਲੀ ਮਾਰਚ ਦੇ ਸਮਰਥਨ ਵਿੱਚ ਹਨ ਪਰ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਅੰਤਮ ਫੈਸਲਾ ਲਿਆ ਜਾਵੇਗਾ। ਇਸੇ ਦੌਰਾਨ ਕਰਨਾਲ ਵਿਚ ਮੁੱਖ ਮੰਤਰੀ ਦੇ ਵਿਰੋਧ ਪ੍ਰਦਰਸ਼ਨ ਅਤੇ ਖੰਡਾ ਚੌਕ ਵਿਖੇ ਤਿਰੰਗਾ ਲਹਿਰਾਉਣ 'ਤੇ ਉਨ੍ਹਾਂ ਕਿਹਾ ਕਿ ਖੰਡਾ ਚੌਕ ਵਿਖੇ ਸਿਰਫ ਤਿਰੰਗਾ ਲਹਿਰਾਇਆ ਜਾਣਾ ਚਾਹੀਦਾ ਹੈ ਅਤੇ ਕੋਈ ਹੋਰ ਝੰਡਾ ਨਹੀਂ।


ਇਹ ਵੀ ਪੜ੍ਹੋ: Sirisha Bandla: ਕਲਪਨਾ ਚਾਵਲਾ ਤੋਂ ਬਾਅਦ ਭਾਰਤ ਦੀ ਇੱਕ ਹੋਰ ਧੀ ਕਰੇਗੀ ਪੁਲਾੜੀ ਯਾਤਰਾ, ਸਿਰੀਸ਼ਾ ਬਾਂਦਲਾ ਜਲਦੀ ਹੋਵੇਗੀ ਪੁਲਾੜ ਲਈ ਰਵਾਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904