Sirisha Bandla Space Travel: ਅਮਰੀਕੀ ਪੁਲਾੜ ਯਾਨ ਦੀ ਕੰਪਨੀ ਵਰਜਿਨ ਗੈਲੈਕਟਿਕ ਦੇ ਰਿਚਰਡ ਬ੍ਰੈਨਸਨ ਸਮੇਤ ਛੇ ਲੋਕ ਪੁਲਾੜ ਯਾਤਰਾ ਕਰਨਗੇ। ਇਨ੍ਹਾਂ ਛੇ ਲੋਕਾਂ ਵਿੱਚ ਭਾਰਤੀ ਮੂਲ ਦੀ ਸਿਰਿਸ਼ਾ ਬਾਂਦਲਾ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਦੀ ਉਡਾਣ 11 ਜੁਲਾਈ ਨੂੰ ਨਿਊ ਮੈਕਸੀਕੋ ਤੋਂ ਰਵਾਨਾ ਹੋਵੇਗੀ। ਸਿਰੀਸ਼ਾ ਦਾ ਕੰਮ ਖੋਜ ਨਾਲ ਸਬੰਧਤ ਹੋਵੇਗਾ। ਇਸ ਯਾਤਰਾ 'ਤੇ ਗਏ ਛੇ ਲੋਕਾਂ ਚੋਂ ਦੋ ਔਰਤਾਂ ਸ਼ਾਮਲ ਹਨ। ਸਿਰੀਸ਼ਾ ਤੋਂ ਇਲਾਵਾ ਇੱਕ ਹੋਰ ਔਰਤ ਬੇਸ਼ ਮੂਸਾ ਇਸ ਟੀਮ ਦਾ ਹਿੱਸਾ ਹੈ।


34 ਸਾਲਾ ਸਿਰੀਸ਼ਾ ਇੱਕ ਏਰੋਨੋਟਿਕਲ ਇੰਜੀਨੀਅਰ ਹੈ। ਉਸਨੇ ਇੰਡੀਆਨਾ ਦੀ ਪਰਡਿਊ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਕਲਪਨਾ ਚਾਵਲਾ ਤੋਂ ਬਾਅਦ ਉਹ ਦੂਜੀ ਭਾਰਤੀ ਮੂਲ ਦੀ ਔਰਤ ਹੈ, ਜੋ ਪੁਲਾੜ ਵਿੱਚ ਜਾਵੇਗੀ। ਜਦਕਿ ਉਹ ਪੁਲਾੜ 'ਤੇ ਜਾਣ ਵਾਲੀ ਚੌਥੀ ਭਾਰਤੀ ਹੋਵੇਗੀ। ਉਸ ਨੇ ਇੱਕ ਵੀਡੀਓ ਟਵੀਟ ਕਰਦਿਆਂ ਕਿਹਾ, "ਮੈਨੂੰ ਯੂਨਿਟੀ 22ਕਰੂ ਅਤੇ ਅਜਿਹੀ ਕੰਪਨੀ ਦਾ ਹਿੱਸਾ ਬਣਨ ਦਾ ਮਾਣ ਮਿਲਿਆ ਹੈ ਜਿਸ ਦਾ ਮਿਸ਼ਨ ਸਾਰਿਆਂ ਨੂੰ ਪੁਲਾੜ ਤਕ ਪਹੁੰਚਯੋਗ ਬਣਾਉਣਾ ਹੈ।"


ਜਨਮ ਆਂਧਰਾ ਪ੍ਰਦੇਸ਼ ਵਿੱਚ ਹੋਇਆ


ਖ਼ਬਰਾਂ ਮੁਤਾਬਕ ਸਿਰੀਸ਼ਾ ਬਾਂਦਲਾ ਦਾ ਜਨਮ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਵਿੱਚ ਹੋਇਆ ਅਤੇ ਉਹ ਟੈਕਸਾਸ ਦੇ ਹਿਊਸਟਨ ਵਿੱਚ ਵੱਡੀ ਹੋਈ ਸੀ। ਉਸ ਦਾ ਦਾਦਾ ਬਾਂਦਲਾ ਰਗਹਿਆ ਇੱਕ ਖੇਤੀ ਵਿਗਿਆਨੀ ਹੈ। ਉਸਨੇ ਆਪਣੀ ਪੋਤੀ ਦੀ ਇਸ ਪ੍ਰਾਪਤੀ 'ਤੇ ਕਿਹਾ ਹੈ,' ਮੈਂ ਹਮੇਸ਼ਾਂ ਉਸ ਦੇ ਉਤਸ਼ਾਹ ਨੂੰ ਕੁਝ ਵੱਡਾ ਪ੍ਰਾਪਤ ਕਰਨ ਲਈ ਵੇਖਿਆ ਹੈ ਅਤੇ ਆਖਰਕਾਰ ਉਹ ਆਪਣੇ ਸੁਪਨੇ ਨੂੰ ਪੂਰਾ ਕਰਨ ਜਾ ਰਹੀ ਹੈ। ਮੈਨੂੰ ਯਕੀਨ ਹੈ ਕਿ ਉਹ ਇਸ ਮਿਸ਼ਨ ਵਿਚ ਸਫਲਤਾ ਹਾਸਲ ਕਰੇਗੀ ਅਤੇ ਪੂਰੇ ਦੇਸ਼ ਨੂੰ ਮਾਣ ਦਿਵਾਏਗੀ।’ ਸਿਰੀਸ਼ਾ ਦੇ ਪਿਤਾ ਡਾ: ਮੁਰਲੀਧਰ ਵੀ ਇੱਕ ਵਿਗਿਆਨੀ ਹਨ ਅਤੇ ਅਮਰੀਕੀ ਸਰਕਾਰ ਵਿਚ ਸੀਨੀਅਰ ਕਾਰਜਕਾਰੀ ਸੇਵਾਵਾਂ ਦੇ ਮੈਂਬਰ ਹਨ।


ਸਮੂਹ ਕਰੂ ਮੈਂਬਰ ਕੰਪਨੀ ਦੇ ਕਰਮਚਾਰੀ


ਰਿਚਰਡ ਬ੍ਰੈਨਸਨ ਨੇ ਵੀਰਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਉਸ ਦੀ ਅਗਲੀ ਪੁਲਾੜ ਉਡਾਣ 11 ਜੁਲਾਈ ਨੂੰ ਹੋਵੇਗੀ। ਜਿਸ ਵਿਚ ਕੁੱਲ ਛੇ ਮੈਂਬਰ ਹਿੱਸਾ ਲੈ ਰਹੇ ਹਨ। ਉਨ੍ਹਾਂ ਦਾ ਪੁਲਾੜ ਯਾਨ ਨਿਊ ਮੈਕਸੀਕੋ ਤੋਂ ਉਡਾਣ ਭਰ ਜਾਵੇਗਾ। ਚਾਲਕ ਦਲ ਦੇ ਸਾਰੇ ਮੈਂਬਰ ਕੰਪਨੀ ਦੇ ਕਰਮਚਾਰੀ ਹਨ। ਨਾਲ ਹੀ ਪੁਲਾੜ (Space Travel Virgin Galactic) ਤੱਕ ਪਹੁੰਚਣ ਲਈ ਵਰਜਿਨ ਗੈਲੈਕਟਿਕ ਦੀ ਇਹ ਚੌਥੀ ਉਡਾਣ ਹੈ।


ਇਹ ਵੀ ਪੜ੍ਹੋ: Aamir Khan Kiran Rao Divorce: ਆਮਿਰ ਖ਼ਾਨ ਵਲੋਂ ਤਲਾਕ ਦੇ ਐਲਾਨ ਮਗਰੋਂ ਟਵਿੱਟਰ 'ਤੇ ਕਿਉਂ ਟ੍ਰੈਂਡ ਹੋ ਰਹੀ ਫਾਤਿਮਾ ਸਨਾ ਸ਼ੇਖ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904